by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਸਾਬਕਾ ਕਾਂਗਰਸ ਆਗੂ ਕੁਲਦੀਪ ਮਿੰਟੂ ਦੀ ਪਤਨੀ ਗੁਰਵਿੰਦਰ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਸਾਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਹਾਦਸਾ ਜਲੰਧਰ - ਪਠਾਨਕੋਟ ਰੋਡ ਕੋਲ ਹੋਇਆ ਹੈ । ਇਸ ਹਾਦਸੇ 'ਚ ਉਸ ਧੀ ਵੀ ਜਖ਼ਮੀ ਹੋਈ ਹੈ ।
ਦੱਸ ਦਈਏ ਕਿ ਸਾਬਕਾ ਕਾਂਗਰਸ ਆਗੂ ਦੀ ਪਤਨੀ ਆਪਣੇ ਪਰਿਵਾਰ ਨਾਲ ਵੈਸ਼ਣੋ ਦੇਵੀ ਮੱਥਾ ਟੇਕਣ ਲਈ ਗਏ ਸੀ । ਜਦੋ ਉਹ ਵੈਸ਼ਣੋ ਦੇਵੀ ਤੋਂ ਵਾਪਿਸ ਆ ਰਹੇ ਸੀ ਤਾਂ ਉਨ੍ਹਾਂ ਦੀ ਗੱਡੀ ਨੂੰ ਟਰੱਕ ਨੇ ਟੱਕਰ ਮਰ ਦਿੱਤੀ । ਜਿਸ ਕਾਰਨ ਕਾਰ ਅਗੇ ਖੜੀ ਗੱਡੀ ਨਾਲ ਟੱਕਰਾਂ ਗਈ । ਇਸ ਹਾਦਸੇ 'ਚ ਗੁਰਵਿੰਦਰ ਕੌਰ ਦੀ ਮੌਤ ਹੋ ਗਈ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।