ਲੁਧਿਆਣਾ, 17 ਜਨਵਰੀ: ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਅੱਜ ਪੱਖੋਵਾਲ ਰੋਡ ‘ਤੇ ਉਸ ਸਮੇਂ ਹਾਈ ਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ, ਜਦੋਂ ਉਹ ਅਤੇ ਉਨ੍ਹਾਂ ਦਾ ਬੇਟੇ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣ ਤੋਂ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਰੋਕਿਆ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਉਹਨਾਂ ਨੇ ਪੁੱਤਰ ਭਵਦੀਪ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰੇ ਪਿਤਾ ਗੁਰਸਿਮਰਨ ਸਿੰਘ ਮੰਡ ਅੱਜ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਕਿ ਉਹਨਾਂ ਦੇ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਰੋਕ ਲਿਆ ਤੇ ਵਾਪਿਸ ਘਰ ਜਾਣ ਨੂੰ ਕਿਹਾ। ਉਸੇ ਸਮੇਂ ਮੰਡ ਨੇ ਪੁਲਿਸ ਦਾ ਵਿਰੋਧ ਕਰਦੇ ਹੋਏ ਆਪਣੇ ਕਪੜੇ ਉਤਾਰ ਦਿੱਤੇ ਤੇ ਸੜਕ ‘ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਕਾਂਗਰਸ ਨੇਤਾ ਮੰਡ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਉਹਨਾਂ ਨੂੰ ਜਬਰੀ ਘਰ ਵਿੱਚ ਬੰਦ ਕੀਤਾ ਹੋਇਆ ਹੈ। ਜਦੋਂ ਕਿ ਉਸ ਤੇ ਉਸ ਦੇ ਬੇਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੋਈ ਹੈ।ਪੁਲਿਸ ਮੁਲਾਜ਼ਮ ਦੇ ਅਨੁਸਾਰ ਉਹ ਆਪਣਾ ਕੰਮਕਾਜ ਬੰਦ ਕਰਕੇ ਘਰ ਵਿੱਚ ਹੀ ਰਹਿਣ। ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਜਾਨੋ ਮਾਰਨ ਦੀ ਧਮਕੀ ਮਿਲੀ ਹੋਈ ਹੈ, ਉਹਨਾਂ ਨੂੰ ਕਿਉਂ ਨਹੀਂ ਘਰ ਵਿੱਚ ਬੰਦ ਕਰਦੇ।