
ਮਾਨਸਾ (ਆਨ ਆਰ ਆਈ ਮੀਡਿਆ) : ਪਿਛਲੇ ਦਿਨੀਂ ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਪ੍ਰਧਾਨ ਅਤੇ ਪੰਜਾਬੀ ਦੇ ਗਜ਼ਲਗੋ ਬਲਰਾਜ ਨੰਗਲ ਦੀ ਪਤਨੀ ਕੁਲਵਿੰਦਰ ਕੌਰ ਦੀ ਕਰੋਨਾ ਪ੍ਰਭਾਵਿਤ ਹੋਣ ਕਾਰਨ 8 ਮਈ ਦੀ ਸਵੇਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ਼ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਆਕਾਲ ਚਲਾਣਾ ਕਰ ਗਏ ਹਨ ਉਹਨਾਂ ਨੂੰ ਕੋਵਿਡ ਡਾਇਗਨੋਜ਼ ਹੋਣ ਤੇ 5 ਮਈ ਨੂੰ ਅੰਮ੍ਰਿਤ ਪਾਲ ਮੈਮੋਰੀਅਲ ਮੈਡੀ-ਸਿਟੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਸ੍ਰੀ ਮਤੀ ਕੁਲਵਿੰਦਰ ਕੌਰ ਬਹੁਤ ਹੀ ਮਿੱਠ ਬੋਲੜੀ ਅਤੇ ਮਿਲਵਰਤਣ ਵਾਲੇ ਸੁਭਾਅ ਦੇ ਮਾਲਕਣ ਸਨ ਅਤੇ ਨੰਗਲ ਸਾਹਿਬ ਦੇ ਸਮਾਜਿਕ, ਸਾਹਿਤਕ ਅਤੇ ਸਿਆਸੀ ਗਤੀਵਿਧੀਆਂ ਵਿੱਚ ਪੂਰਾ ਭਰਵਾਂ ਸਾਥ ਦਿੰਦੇ ਰਹੇ ਹਨ।ਧੀ ਕਮਲਪ੍ਰੀਤ ਅਤੇ ਪੁੱਤਰ ਗਗਨਦੀਪ ਸਿੰਘ ਦੀ ਮਾਤਾ ਦਾ ਕੋਵਿਡ ਦੀਆਂ ਹਦਾਇਤਾਂ ਮੁਤਾਬਕ ਸੀਮਤ ਰਿਸ਼ਤੇਦਾਰਾਂ,ਸਾਕ-ਸਬੰਧੀਆਂ ਅਤੇ ਪਤਵੰਤੇ ਸ਼ਹਿਰੀਆਂ ਦੀ ਹਾਜ਼ਰੀ ਵਿੱਚ ਰਾਮ ਬਾਗ਼ ਮਾਨਸਾ ਵਿਖੇ ਸੰਸਕਾਰ ਕੀਤਾ ਗਿਆ, ਪਰਿਵਾਰ ਵਲੋਂ ਅਗਲੇ ਹੀ ਦਿਨ ਰਸਮਾਂ ਨੂੰ ਸਮੇਟਦਿਆਂ ਕਰੋਨਾਂ ਦੀ ਗੰਭੀਰਤਾ ਨੂੰ ਵੇਖਦਿਆਂ ਘਰ ਵਿਖੇ ਹੀ ਸ੍ਰੀਮਤੀ ਕੁਲਵਿੰਦਰ ਕੌਰ ਦੀ ਆਤਮਿਕ ਸ਼ਾਤੀ ਲਈ ਅੰਤਿਮ ਅਰਦਾਸ ਕਰਵਾਈ ਗਈ ਹੈ।
ਇਸ ਦੁੱਖ ਦੀ ਘੜੀ ਵਿੱਚ ਪੰਜਾਬ ਭਰ ਦੀਆਂ ਸਾਹਿਤਕ, ਸਮਾਜਿਕ ਜਥੇਬੰਦੀਆਂ ਵਲੋਂ ਨਿੱਜੀ ਤੌਰ ਤੇ ਬਲਰਾਜ ਨੰਗਲ ਜੀ ਨਾਲ ਸੰਵੇਦਨਾਂ ਪ੍ਰਗਟ ਕੀਤੀ ਹੈ। ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਪ੍ਰਧਾਨ ਸੁਰਾਣਾ ਜੀ,ਬਲਵੰਤ ਸਿੰਘ ਖੇੜਾ, ਪੰਜਾਬ ਯੂਨਿਟ ਦੇ ਜਨਰਲ ਸਕੱਤਰ ਓਮ ਸਿੰਘ ਸਟਿਆਣਾ,ਪੰਜਾਬ ਯੂਨਿਟ ਦੇ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਸਭਿਆਚਾਰ ਚੇਤਨਾ ਮੰਚ ਦੇ ਸਮੂਹ ਮੈਬਰਾਂ ਵਲੋਂ ਨੰਗਲ ਪ੍ਰੀਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।