by vikramsehajpal
ਮੱਧ ਪ੍ਰਦੇਸ਼ (ਦੇਵ ਇੰਦਰਜੀਤ) : 15 ਮਈ ਤੱਕ ਮੱਧ ਪ੍ਰਦੇਸ਼ ਵਿਚ ਸਭ ਕੁਝ ਬੰਦ ਰਹੇਗਾ। ਮੱਧ ਪ੍ਰਦੇਸ਼ ’ਚ ਕੋਰੋਨਾ ਕਰਫਿਊ ਨੂੰ ਅੱਗੇ ਵਧਾਏ ਜਾਣ ਨੂੰ ਲੈ ਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੱਡਾ ਐਲਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ 15 ਮਈ ਤੱਕ ਸੂਬੇ ਵਿਚ ਸਭ ਕੁਝ ਬੰਦ ਰਹੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ 15 ਮਈ ਤੱਕ ਅਸੀਂ ਸਭ ਕੁਝ ਬੰਦ ਕਰੀਏ ਅਤੇ ਇਸ ਕੋਰੋਨਾ ਕਰਫਿਊ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ, ਤਾਂ ਕਿ ਆਉਣ ਵਾਲੇ ਦਿਨਾਂ ਵਿਚ ਜਨ-ਜੀਵਨ ਆਮ ਹੋ ਸਕੇ।
ਵਿਆਹਾਂ ਕਾਰਨ ਕੋਰੋਨਾ ਲਾਗ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੇ ਹਲਾਤਾਂ ਵਿਚ ਅਸੀਂ ਵਿਆਹ ਵਰਗੇ ਆਯੋਜਨ ਦੀ ਇਜਾਜ਼ਤ ਨਹੀਂ ਦੇਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਸਾਰੇ ਨੁਮਾਇੰਦਿਆਂ ਨੂੰ ਅਪੀਲ ਕਰਦਾ ਕਿ ਮਈ ’ਚ ਵਿਆਹ ਨਾ ਹੋਣ, ਇਸ ਲਈ ਲੋਕਾਂ ਨੂੰ ਪ੍ਰੇਰਿਤ ਕਰੋ।