by vikramsehajpal
ਦਿੱਲੀ (ਸਾਹਿਬ) - ਵਪਾਰਕ ਗੈਸ ਸਿਲੰਡਰ (19 ਕਿੱਲੋ) ਦੀ ਕੀਮਤ ’ਚ ਅੱਜ ਸਾਢੇ ਛੇ ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਸਰਕਾਰੀ ਤੇਲ ਰਿਟੇਲਰਾਂ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਦਿੱਤੀ ਗਈ। ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਤੇਲ ਕੰਪਨੀਆਂ ਨੇ 19 ਕਿਲੋ ਵਾਲੇ ਵਪਾਰਕ ਗੈਸ ਸਿਲੰਡਰ ਦੀ ਕੀਮਤ 6.50 ਰੁਪਏ ਵਧਾ ਕੇ 1,652.50 ਪ੍ਰਤੀ ਸਿਲੰਡਰ ਕਰ ਦਿੱਤੀ ਹੈ।
ਇਸ ਨਾਲ ਮੁੰਬਈ ’ਚ ਵਪਾਰਕ ਸਿਲੰਡਰ ਦੀ ਕੀਮਤ 1,605 ਰੁਪਏ, ਕੋਲਕਾਤਾ ’ਚ 1,764.50 ਰੁਪਏ ਤੇ ਚੇਨੱਈ ’ਚ 1,817 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਦੇ ਈਂਧਣ (ਏਟੀਐੱਫ) ਦੀ ਕੀਮਤ ਲਗਪਗ 2 ਫ਼ੀਸਦ ਵਧਾਈ ਗਈ ਹੈ। ਏਟੀਐੱਫ ਤੇਲ ਦੀ ਕੀਮਤ 1,827.34 ਜਾਂ 1.9 ਫ਼ੀਸਦ ਵਧਾ ਕੇ 97,975.72 ਰੁਪਏ ਪ੍ਰਤੀ ਕਿਲੋਲੀਟਰ ਕਰ ਦਿੱਤੀ ਗਈ ਹੈ।