by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ’ਚ ਗਰਮੀ ਤੋਂ ਸ਼ਹਿਰ ਵਾਸੀਆਂ ਨੂੰ 2 ਦਿਨਾਂ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ।ਮੌਸਮ ’ਚ ਤਬਦੀਲੀ ਆਉਦਿਆਂ ਠੰਡੀਆਂ ਤੇਜ਼ ਹਵਾਵਾਂ ਚੱਲਣ ਨਾਲ ਜਿੱਥੇ ਲੋਕਾਂ ਨੇ ਤਾਜ਼ੀਆਂ ਠੰਡੀਆਂ ਹਵਾਵਾਂ ਦਾ ਲੁਤਫ ਲਿਆ ਉੱਥੇ ਗਰਮੀ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ।
ਦੱਸ ਦਈਏ ਕਿ ਪਾਵਰਕਾਮ ਵਿਭਾਗ ਵੀ ਬਿਜਲੀ ਦੇ ਕੱਟ ਲਗਾਤਾਰ ਲਾ ਰਿਹਾ ਹੈ ਪਰ ਗਰਮੀ ਥੋੜ੍ਹੀ ਘੱਟਣ ਨਾਲ ਠੰਡੀਆਂ ਹਵਾਵਾਂ ਸਾਰਾ ਦਿਨ ਚੱਲਣ ’ਤੇ ਲੋਕਾਂ ਦੇ ਪਸੀਨੇ ਛੁੱਟਣੇ ਘੱਟ ਨਜ਼ਰ ਆ ਰਹੇ ਹਨ। ਮੌਸਮ ’ਚ ਆਈ ਤਬਦੀਲੀ ਤੋਂ ਇੰਝ ਜਾਪਦਾ ਹੈ ਕਿ ਕੁਝ ਦਿਨਾਂ ’ਚ ਮੀਂਹ ਵੀ ਪੈ ਸਕਦਾ ਹੈ, ਜਿਸ ਤੋਂ ਲੋਕਾਂ ਨੂੰ ਗਰਮੀ ਤੋਂ ਵਧੇਰੇ ਰਾਹਤ ਮਿਲੇਗੀ।