by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ ਜਲੰਧਰ ਦੇ PAP ਮੈਦਾਨ ਵਿੱਚ CM ਦੀ ਯੋਗਸ਼ਾਲਾ ਦੇ ਫੇਜ਼ -2 'ਚ ਮੁੱਖ ਮੰਤਰੀ ਮਾਨ ਨੇ ਪਹੁੰਚ ਕੇ ਆਗਾਜ਼ ਕੀਤਾ । CM ਮਾਨ ਨੇ ਯੋਗਸ਼ਾਲਾ 'ਚ ਪਹੁੰਚ ਲੋਕਾਂ ਦਾ ਸਵਾਗਤ ਕਰਦੇ ਕਿਹਾ ਕਿ ਯੋਗਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ….. ਇਸ ਨਾਲ ਸਾਰਥਕ ਸੋਚ ਪੈਦਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਸਾਰਥਕ ਸੋਚ ਨਾਲ ਵਿਅਕਤੀ ਦਫਤਰ, ਦੁਕਾਨ 'ਤੇ ਆਪਣੇ ਕੰਮਕਾਰ ਸਹੀ ਢੰਗ ਨਾਲ ਕਰ ਸਕਦਾ ਹੈ । ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਪਹੁੰਚ ਸਕੇ। ਬਾਕੀ ਦੇ ਕੰਮਾਂ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ…. ਇਸ ਮੌਕੇ CM ਮਾਨ ਨੇ ਹਜ਼ਾਰਾਂ ਲੋਕਾਂ ਨਾਲ ਯੋਗ ਕੀਤਾ । ਇਸ ਦੌਰਾਨ CM ਮਾਨ ਨਾਲ ਸਿਹਤ ਮੰਤਰੀ ਬਲਬੀਰ ਸਿੰਘ, ਮੰਤਰੀ ਬਲਕਾਰ ਸਿੰਘ ਸਮੇਤ ਹੋਰ ਵੀ ਮੰਤਰੀ ਸ਼ਾਮਲ ਰਹੇ ।