by jaskamal
ਨਿਊਜ਼ ਡੈਸਕ(ਰਿੰਪੀ ਸ਼ਰਮਾ) : ਪੰਜਾਬ ਦੇ CM ਭਗਵੰਤ ਮਾਨ ਦੀ ਪਤਨੀ ਡਾ ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਤਿਰੰਗਾ ਯਾਤਰਾ ਕੱਢੀ ਹੈ। ਇਸ ਤਿਰੰਗਾ ਯਾਤਰਾ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਸੀ। ਨੌਜਵਾਨਾਂ ਵਲੋਂ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਮਾਰਚ ਕੀਤਾ ਗਿਆ ਸੀ। 75ਵੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇਹ ਤਿਰੰਗਾ ਯਾਤਰਾ ਤਾਨੀਆ ਰੇਲਵੇ ਰੋਡ ਤੋਂ ਸ਼ੁਰੂ ਹੋ ਕੇ ਮੁੱਖ ਬਾਜਰਾ 'ਚੋ ਕੱਢੀ ਗਈ। ਇਸ ਮੌਕੇ ਤੇ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਯੋਗਦਾਨ ਦਿੱਤਾ ਇਸ ਦੌਰਾਨ ਹੀ ਲੋਕਾਂ ਨੇ ਤਿਰੰਗਾ ਯਾਤਰਾ ਤੇ ਫੁਲਾਂ ਦੀ ਵਰਖਾ ਕੀਤੀ ਤੇ ਬਾਜ਼ਾਰ ਵਿੱਚ ਤਿਰੰਗਾ ਯਾਤਰਾ ਦਾ ਸ਼ਾਨਦਾਰ ਸੁਆਗਤ ਕੀਤਾ। ਇਸ ਮੌਕੇ ਤੇ ਜਸਵੀਰ ਸਿੰਘ, ਦਲਵੀਰ ਸਿੰਘ ਹੋਰ ਵੀ ਆਪ ਆਗੂ ਸ਼ਾਮਿਲ ਹੋਏ ਸੀ।