ਨਿਊਜ਼ ਡੈਸਕ (ਸਿਮਰਨ) : ਚੰਡੀਗੜ੍ਹ ਦੇ ਵਿਚ ਬੀਤੇ ਦਿਨੀ ਕਿਸਾਨਾਂ ਦੇ ਨਾਲ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਅਹਿਮ ਮੀਟਿੰਗ ਕੀਤੀ ਸੀ। ਤੇ ਇਸ ਮੀਟਿੰਗ ਦੇ ਵਿਚ ਉਨ੍ਹਾਂ ਨੇ ਕਿਸਾਨਾਂ ਦੀਆਂ ਕਾਫੀ ਮੰਗਾਂ ਮੰਨ ਲਈਆਂ ਹਨ। ਸੀ.ਐੱਮ ਮਾਨ ਨੇ ਕਿਹਾ ਕਿ ਸ਼ੁਗਰਫੈੱਡ ਵੱਲੋਂ ਗੰਨਾ ਕਿਸਾਨਾਂ ਦਾ ਕਰੀਬ 195 ਕਰੋੜ ਦਾ ਬਕਾਇਆ ਹੁਣ ਸਰਕਾਰ ਖੁਦ ਭਰੇਗੀ।
ਉਨ੍ਹਾਂ ਕਿਹਾ ਕਿ ਪਹਿਲਾ 100 ਕਰੋੜ ਦੀ ਬਕਾਇਆ ਰਾਸ਼ੀ 15 ਅਗਸਤ ਤੱਕ ਭਰ ਦਿੱਤੀ ਜਾਵੇਗੀ ਅਤੇ ਬਾਕੀ 95 ਕਰੋੜ ਸਤੰਬਰ 'ਚ ਭਰਨਗੇ। ਇਸਦੇ ਨਾਲ ਹੀ ਸਹਿਕਾਰੀ ਖੰਡ ਮਿਲਾਂ ਦੇ ਸਾਰੇ ਬਕਾਏ ਵੀ 7 ਸਤੰਬਰ ਨੂੰ ਦੇ ਦਿੱਤੇ ਜਾਣਗੇ।
ਮੁੱਖਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਕਿਸਾਨ ਪਰਾਲੀ ਨਾ ਸਾੜਣਗੇ ਉਨ੍ਹਾਂ ਨੂੰ ਸਰਕਾਰ ਵਿਤੀ ਸਹਾਇਤਾ ਦਏਗੀ। ਅਤ ਝੋਨੇ ਦੀ ਸਿਧਿ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਵੀ ਸਰਕਾਰ ਵੱਲੋਂ ਲਿਸਟ ਤਿਆਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੀਤਾ ਵੱਡਾ ਪੂਰਾ ਕਰ ਦਿੱਤਾ ਜਾਵੇਗਾ ਅਤੇ ਵਿਤੀ ਸਹਾਇਤਾ ਦੀ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ 'ਤੇ ਹੋਏ ਪਰਚੇ ਵੀ ਉਹ ਰੱਧ ਕਰਵਾਉਣਗੇ। ਇਸ ਸੰਬੰਧੀ ਉਨ੍ਹਾਂ ਦੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਚਲ ਰਹੀ ਹੈ। ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਰਹਿੰਦੇ ਪਰਿਵਾਰਾਂ ਨੂੰ ਵੀ ਜਲਦ ਸਰਕਾਰ ਵੱਲੋਂ ਨੌਕਰੀਆਂ ਅਤੇ ਮੁਆਵਜ਼ਾ ਦਿੱਤਾ ਜਾਵੇਗਾ।