by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਰੋਜਗਾਰ ਦਾ ਵਾਅਦਾ ਕੀਤਾ ਗਿਆ ਸੀ। ਇਸ ਨੂੰ ਦੇਖਦੇ ਅੱਜ CM ਮਾਨ ਨੇ ਰੋਜ਼ਗਾਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਵਾਉਣ ਲਈ ਹੁਣ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਨੌਜਵਾਨਾਂ ਲਈ ਕੁਝ ਭਰਤੀਆਂ ਸ਼ੁਰੂ ਹੋ ਚੁੱਕਿਆ ਹਨ । 'ਆਪ' ਸਰਕਾਰ ਨੇ ਕਿਹਾ ਕਿ ਜਲਦ ਹੀ 8 ਵਿਭਾਗਾਂ 'ਚ ਖਾਲੀ ਅਹੁਦਿਆਂ ਨੂੰ ਭਰੀਆਂ ਜਾਵੇਗਾ । ਇਸ ਲਈ ਸਰਕਾਰ ਨੇ ਵਿਭਾਗ ਨੂੰ ਪੋਸਟਾਂ ਖਾਲੀ ਦੇਖਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਭਰਤੀ ਪ੍ਰਕਿਰਿਆ ਸ਼ੁਰੂ ਕਰ ਕੇ ਇਸ ਦੀ ਰਿਪੋਟ CM ਮਾਨ ਨੂੰ ਦੇਣਗੇ। ਉਨ੍ਹਾਂ ਨੇ ਰਿਪੋਟ ਸੌਂਪਣ ਦਾ 30 ਦਿਨਾਂ ਦਾ ਸਮਾਂ ਦਿੱਤਾ ਹੈ । ਪੰਜਾਬ ਸਰਕਾਰ ਨੇ ਸਿਹਤ, ਪੰਜਾਬ ਪੁਲਿਸ, ਲੋਕਲ ਬਾਡੀ ਦੇ ਨਾਲ ਹੋਰ ਵੀ ਕਈ ਵਿਭਾਗਾਂ ਦੀ ਭਰਤੀ ਸ਼ੁਰੂ ਕੀਤੀ ਹੈ ।