by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਹਰਮਿੰਦਰ ਸਾਹਿਬ 'ਚ ਲੰਗਰ ਦੀ ਜੂਠ 'ਚ ਹੋਏ ਘਪਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਟਵੀਟ ਕਰਕੇ ਸੱਚ ਦੱਸਣ ਲਈ ਕਿਹਾ ਹੈ। CM ਮਾਨ ਨੇ ਟਵੀਟ ਕਰ ਕਿਹਾ: ਅਗਰ ਮੈ ਬੋਲੂੰਗਾ ਤੋਂ ਬੋਲੋਗੇ ਕੇ ਬੋਲਤਾ ਹੈ…. ਕੀ ਬੋਲੀਏ ਆਪਣਾ ਝੁੱਗਾ ਚੁੱਕੋ ਤੋਂ ਆਪਣਾ ਹੀ ਢਿੱਡ ਨੰਗਾ ਹੁੰਦੈ…. ਬਾਕੀ ਪ੍ਰਧਾਨ ਜੀ ਦੱਸਣਗੇ….. ਸੱਚੇ ਦਰਬਾਰ ਦੀ ਜੂਠ ਦਾ ਘਪਲਾ? ਪਿਛਲੇ ਦਿਨੀਂ ਲੰਗਰ ਦੀ ਜੂਠ ਤੇ ਸੁੱਕੀਆਂ ਰੋਟੀਆਂ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਘਪਲਾ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਦੇ ਸਮੇ ਵਿੱਚ ਕੀਤਾ ਗਿਆ ਹੈ। ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।