by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵਾਲੇ ਵਿਸ਼ੇਸ਼ ਇਜਲਾਸ ਨੂੰ ਰਾਜਪਾਲ ਵਲੋਂ ਰੱਦ ਕਰ ਦਿੱਤਾ ਗਿਆ। ਰਾਜਪਾਲ ਦੇ ਇਸ ਝੱਟਕੇ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਰੋਸ ਮਾਰਚ ਕਢਣ ਦਾ ਐਲਾਨ ਕੀਤਾ ਹੈ।
ਇਹ ਰੋਸ ਮਾਰਚ ਪੰਜਾਬ ਵਿਧਾਨ ਸਭਾ ਤੋਂ ਰਾਜ ਭਵਨ ਤੱਕ ਨਿਕਲਿਆ ਜਾਵੇਗਾ। ਇਹ ਰੋਸ ਮਾਰਚ ਭਾਜਪਾ ਖ਼ਿਲਾਫ਼ ਕੱਢਿਆ ਜਾ ਰਿਹਾ ਹੈ। ਇਸ 'ਚ 'ਆਪ' ਦੇ ਸਾਰੇ ਵਿਧਾਇਕ ਸ਼ਾਮਿਲ ਹੋਣਗੇ। ਭਾਜਪਾ ਵਲੋਂ ਲਗਾਏ ਦੋਸ਼ਾਂ ਤੋਂ ਬਾਅਦ ਆਪਰੇਸ਼ਨ ਲੋਟਸ ਦੇ ਦੋਸ਼ਾਂ ਨੂੰ ਦੇਖਦੇ ਇਹ ਰੋਸ ਮਾਰਚ ਨਿਕਲਿਆ ਜਾ ਰਿਹਾ ਹੈ ।