by jaskamal
4 ਅਗਸਤ, ਨਿਊਜ਼ ਡੈਸਕ (ਸਿਮਰਨ) : ਅੱਜ ਮੁੱਖਮੰਤਰੀ ਭਗਵੰਤ ਮਾਨ ਨੇ ਖੇਡ ਵਿਭਾਗ ਨਾਲ ਅਹਿਮ ਮੀਟਿੰਗ ਕੀਤੀ ਹੈ। ਦੱਸ ਦਈਏ ਕਿ ਇਸ ਮੀਟਿੰਗ ਦੇ ਵਿਚ ਖੇਡ ਮੰਤਰੀ ਮੀਤ ਹੇਯਰ ਅਤੇ ਬਾਕੀ ਮੰਤਰੀ ਵੀ ਮੌਜੂਦ ਸਨ। ਇਸ ਮੌਕੇ ਮੁੱਖਮੰਤਰੀ ਨੇ ਆਪਣੀ ਕੈਬਿਨਟ ਦੇ ਨਾਲ ਪਿੰਡਾਂ ਨੂੰ ਖੇਡਾਂ ਨਾਲ ਜੋੜਨ ਲਈ ਚਰਚਾ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਚ ਇਹ ਖੇਡ ਮੇਲਾ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ‘ਪੰਜਾਬ ਖੇਡ ਮੇਲਾ’ ਨੂੰ ਲੈਕੇ ਭਗਵੰਤ ਮਾਨ ਨੇ ਵਿਭਾਗ ਦੇ ਅਫਸਰਾਂ ਨੂੰ ਹੁਕਮ ਦਿੱਤੇ ਹਨ ਕਿ ਹਰ ਪਿੰਡ ਤੱਕ ਖੇਡਾਂ ਨੂੰ ਪਹੁੰਚਾਇਆ ਜਾਵੇ। ਤਾ ਜੋ ਨੌਜਵਾਨ ਪੀੜੀ ਖੇੜਾ ਨਾਲ ਜੁੜ ਸਕੇ। ਅਤੇ ਫਿਰ ਪਿੰਡਾਂ ਦੇ ਵਿੱਚੋ ਚੰਗੇ ਖਿਡਾਰੀਆਂ ਨੂੰ ਤਿਆਰ ਕੀਤੇ ਜਾਵੇ।