by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਅਗਨੀਪੱਥ' ਯੋਜਨਾ ਦਾ ਦੇਸ਼ ਭਰ 'ਚ ਭਾਰੀ ਵਿਰੋਧ ਹੋ ਰਿਹਾ ਹੈ। ਇਸ ਰੋਸ ਪ੍ਰਦਰਸ਼ਨ 'ਚ ਦੇਸ਼ ਦੇ ਨੌਜਵਾਨਾਂ ਸਮੇਤ ਦੇਸ਼ ਦੇ ਸਾਰੇ ਨੇਤਾ 'ਤੇ ਮੁੱਖ ਮੰਤਰੀ ਵੀ ਸ਼ਾਮਲ ਹਨ। ਇਸੇ ਕੜੀ 'ਚ ਪੰਜਾਬ ਦੇ CM ਮਾਨ ਨੇ ਸਕੀਮ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ।
CM ਮਾਨ ਨੇ ਟਵੀਟ ਕੀਤਾ ਕਿ - "ਫੌਜ 'ਚ ਭਰਤੀ 'ਤੇ 2 ਸਾਲ ਲਈ ਰੋਕ ਲਗਾਉਣ ਤੋਂ ਬਾਅਦ ਕੇਂਦਰ ਦਾ ਨਵਾਂ ਫ਼ਰਮਾਨ ਕਿ 4 ਸਾਲ ਫੌਜ 'ਚ ਰਹਿਣਗੇ.. ਉਸ ਤੋਂ ਬਾਅਦ ਪੈਨਸ਼ਨ ਵੀ ਨਹੀਂ ਮਿਲਣੀ ਚਾਹੀਦੀ..' ਫੌਜ ਦਾ ਵੀ ਅਪਮਾਨ.. ਦੇਸ਼ ਦੇ ਨੌਜਵਾਨਾਂ ਨਾਲ ਵੀ ਧੋਖਾ ਹੋਇਆ.. ਦੇਸ਼ ਭਰ ਦੇ ਨੌਜਵਾਨਾਂ ਦਾ ਗੁੱਸਾ.. ਬਿਨਾਂ ਸੋਚੇ-ਸਮਝੇ ਲਏ ਗਏ ਫੈਸਲੇ ਦਾ ਨਤੀਜਾ ਹੈ.. ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ।"