CM ਮਾਨ 2 ਦਿਨ ਦੇ ਤੇਲੰਗਾਨਾ ਦੌਰੇ ‘ਤੇ, ਪਾਣੀ ਨੂੰ ਬਚਾਉਣ ਦੀ ਤਕਨੀਕ ਬਾਰੇ ਲੈਣਗੇ ਜਾਣਕਾਰੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਤੇਲੰਗਾਨਾ 2 ਦਿਨ ਦੇ ਦੌਰੇ 'ਤੇ ਹਨ। ਇਸ ਦੌਰਾਨ CM ਮਾਨ ਖੇਤੀਬਾੜੀ ਤੇ ਹੋਰ ਵਿਭਾਗਾਂ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਦੌਰਾ ਕਰਨ ਲਈ ਸਿੱਦੀਪੇਟ ਜ਼ਿਲ੍ਹੇ ਦਾ ਦੌਰਾ ਕਰਨਗੇ। CM ਮਾਨ ਨਾਲ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀ ਵੀ ਰਹਿਣਗੇ। ਉਹ ਪਾਣੀ ਨੂੰ ਬਚਾਉਣ ਦੀ ਤਕਨੀਕ ਬਾਰੇ ਵੀ ਜਾਣਕਾਰੀ ਲੈਣਗੇ। CM ਮਾਨ ਦੇ ਨਾਲ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਪਾਂਡਵੁਲਾ ਚੇਰੂਵੂ ਟੈਂਕ ਦਾ ਦੌਰਾ ਕਰਨਗੇ ਤੇ ਮਿਸ਼ਨ ਕਾਕਤੀਆ ਦੇ ਤਹਿਤ ਕੀਤੇ ਗਏ ਟੈਂਕ ਦੀ ਬਹਾਲੀ ਦੇ ਕੰਮਾਂ ਦਾ ਅਧਿਐਨ ਕਰਨਗੇ। CM ਮਾਨ ਉੱਥੇ ਪਹੁੰਚ ਕੇ ਕਿਸਾਨਾਂ ਨਾਲ ਵੀ ਗੱਲਬਾਤ ਕਰਨਗੇ ।