by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ 105 ਕਰੋੜ ਦੀ ਲਾਗਤ ਨਾਲ ਲੱਗੇ ਦੁੱਧ ਪ੍ਰੋਸੈਸਿੰਗ ਦੇ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ। ਨਵੇਂ ਦੁੱਧ ਪ੍ਰੋਸੈਸਿੰਗ ਪਲਾਂਟ ਦੇ ਲੱਗਣ ਨਾਲ ਵੇਰਕਾ ਮਿਲਕ ਪਲਾਂਟ ਵਿੱਚ ਦੁੱਧ ਦੀ ਪ੍ਰੋਸੈਸਿੰਗ ਕਰਨ ਦੀ ਸਮਰੱਥਾ 5 ਲੱਖ ਲੀਟਰ ਤੋਂ ਵੱਧ ਹੋ ਜਾਵੇਗੀ। CM ਮਾਨ ਨੇ ਕਿਹਾ ਪੁਰਾਣੇ ਸਿਸਟਮ ਦੀ ਸਫਾਈ ਲਈ 6 ਮਹੀਨੇ ਲੱਗ ਗਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਫੀ ਸਾਰੀ ਇੰਡਸਟਰੀ ਆ ਰਹੀਆਂ ਹਨ । ਜਿਸ ਨਾਲ ਨੌਜਵਾਨਾਂ ਨੂੰ ਰੋਜਗਾਰ ਮਿਲ ਸਕੇਗਾ । ਉਨ੍ਹਾਂ ਨੇ ਕਿਹਾ ਆਉਣ ਵਾਲੇ ਸਮੇ ਵਿੱਚ ਪੰਜਾਬ ਵਿੱਚ ਜਲਦ ਹੀ 2600 ਕਰੋੜ ਦਾ ਟਾਟਾ ਸਟੀਲ ਪਲਾਂਟ ਵੀ ਆਵੇਗਾ।