![](https://www.nripost.com/wp-content/uploads/2022/07/bhagwant_mann_punjab_cm_anti_corruption_helpline_1647545249347_1647545249590.jpg)
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਾਜਿਲਕਾ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਲਈ 32 ਕਰੋੜ ਰੁਪਏ ਦਾ ਮੁਆਵਜਾ ਰਾਸ਼ੀ ਜਾਰੀ ਕੀਤੀ ਹੈ। ਦੱਸ ਦਈਏ ਕਿ ਕਿਸਾਨਾਂ ਦੀ ਹੀ ਬਹੁਤ ਪੁਰਾਣੀ ਮੰਗ ਸੀ ਕਿ ਉਨ੍ਹਾਂ ਨੂੰ ਖ਼ਰਾਬ ਫਸਲਾਂ ਦਾ ਮੁਆਵਜਾ ਦਿੱਤਾ ਜਾਵੇ । ਜਿਸ ਤੋਂ ਬਾਅਦ ਅੱਜ CM ਮਾਨ ਨੇ ਮੁਆਵਜਾ ਐਲਾਨ ਕੀਤਾ ਹੈ । CM ਮਾਨ ਨੇ ਕਿਹਾ ਕਿ ਪਿਛਲੇ 2 ਸਾਲ ਤੋਂ ਕਿਸੇ ਨੇ ਵੀ ਫਾਜਿਲਕਾ ਦੇ ਕਿਸਾਨਾਂ ਦੀ ਫਸਲਾਂ ਖਰਾਬ ਹੋਣ ਤੇ ਮੁਆਵਜਾ ਨਹੀ ਦਿੱਤਾ ਸੀ ਪਰ ਆਪ ਸਰਕਾਰ ਵਲੋਂ 6 ਮਹੀਨਿਆਂ 'ਚ ਹੀ ਇਸ ਦਾ ਮੁਆਵਜਾ ਜਾਰੀ ਕਰ ਦਿੱਤਾ ਗਿਆ ਹੈ । ਜ਼ਿਲੇ ਦੇ ਵਿਧਾਇਕ ਨੇ CM ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ।