by jaskamal
ਪੱਤਰ ਪ੍ਰੇਰਕ : ਮਾਨ ਸਰਕਾਰ ਨੇ ਸਰਕਾਰ ਮਿਸ਼ਨ ਰੁਜ਼ਗਾਰ ਤਹਿਤ ਅੱਜ ਇਕ ਵਾਰ ਫਿਰ 304 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਇਸ ਤਹਿਤ ਅੱਜ ਮਿਉਂਸੀਪਲ ਭਵਨ ਵਿੱਚ ਗ੍ਰਹਿ, ਮਾਲ ਅਤੇ ਟਰਾਂਸਪੋਰਟ ਵਿਭਾਗ ਵਿੱਚ ਨਵਨਿਯੁਕਤ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਸੌਂਪੇ। ਇਸ ਵਿੱਚ 228 ਟੈਕਨੀਕਲ ਸਬ ਇੰਸਪੈਕਟਰ ਵੀ ਭਰਤੀ ਕੀਤੇ ਗਏ ਹਨ।
ਗ੍ਰਹਿ ਵਿਭਾਗ ਨੂੰ 228 ਨਵੇਂ ਸਬ ਇੰਸਪੈਕਟਰ (ਤਕਨੀਕੀ ਸੇਵਾ ਕਾਡਰ) ਮਿਲੇ। ਮਾਲ ਵਿਭਾਗ ਵਿੱਚ 56 ਨਵੇਂ ਨਾਇਬ ਤਹਿਸੀਲਦਾਰ ਨਿਯੁਕਤ ਕੀਤੇ ਗਏ। ਉੱਥੇ ਹੀ, ਟਰਾਂਸਪੋਰਟ ਵਿਭਾਗ ਵਿੱਚ 20 ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਲਾਲਜੀਤ ਭੁੱਲਰ ਵੀ ਇਸ ਮੌਕੇ ਹਾਜ਼ਿਰ ਰਹੇ। ਮੁੱਖ ਮਾਨ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਰਹੇ।