by jaskamal
ਨਿਊਜ਼ ਡੈਸਕ : CM Bhagwant Mann ਨੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਤੇ ਸਫਲਤਾ ਮਿਲਣ ਲਈ ਪੰਜਾਬ ਪੁਲਸ ਬਲ ਖਾਸ ਤੌਰ 'ਤੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੂੰ ਵਧਾਈ ਦਿੱਤੀ ਹੈ। ਇਕ ਟਵੀਟ ਜਾਰੀ ਕਰਦਿਆਂ CM Mann ਨੇ ਕਿਹਾ ਕਿ "ਮੇਰੀ ਸਰਕਾਰ ਵੱਲੋਂ ਗੈਂਗਸਟਰ ਕਲਚਰ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫਲਤਾ ਲਈ ਵਧਾਈ। ਪੰਜਾਬ ਵਿਤ ਸ਼ਾਂਤੀ ਤੇ ਭਾਈਚਾਹਾ ਹਰ ਕੀਮਤ 'ਤੇ ਕਾਇਮ ਰੱਖਿਆ ਜਾਵੇਗਾ।" CM ਮਾਨ ਨੇ ਸਾਰੇ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਗੈਂਗਸਟਰਾਂ ਖ਼ਿਲਾਫ਼ ਇਸ ਆਪ੍ਰੇਸ਼ਨ ਨੂੰ ਵੱਡੀ ਕਾਮਯਾਬੀ ਨਾਲ ਨੇਪਰੇ ਚਾੜ੍ਹਿਆ ਹੈ।