by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਪਲਟਵਾਰ ਜਵਾਬ ਦਿੱਤਾ। CM ਮਾਨ ਨੇ ਕਿਹਾ ਕਿ ਜਿਨ੍ਹਾਂ ਦੇ ਸੂਬੇ 'ਚ ਜੇਲ੍ਹਾਂ ਬ੍ਰੇਕ ਹੁੰਦੀਆਂ ਰਹੀਆਂ, ਔਰਤਾਂ ਦੀ ਇਜ਼ਤ ਬਚਾਉਂਦੇ ਹੋਏ, ਪੁਲਿਸ ਅਫਸਰ ਨੂੰ ਬਜ਼ਾਰ 'ਚ ਗੋਲੀ ਮਾਰੀ ਗਈ। ਉਨ੍ਹਾਂ ਵਿਰੋਧੀ ਆਗੂਆਂ ਨੂੰ ਸਾਡੇ ਕੋਲ ਜਵਾਬ ਮੰਗਣ ਦੀ ਕੋਈ ਜ਼ਰੂਰ ਨਹੀਂ ਹੈ । ਮੁੱਖ ਮੰਤਰੀ ਨੇ ਕਿਹਾ ਸੂਬੇ 'ਚ ਅਮਨ-ਸ਼ਾਤੀ ਦੇ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ । ਮਾਨ ਨੇ ਕਿਹਾ ਜਿਹੜੇ ਆਗੂਆਂ ਨੇ ਗੈਂਗਸਟਰਾਂ ਨੂੰ ਪੈਦਾ ਕੀਤਾ ਹੈ, ਨਸ਼ਾ ਤਸਕਰਾਂ ਨਾਲ ਸਮਝੌਤਾ ਕੀਤਾ । ਉਹ ਆਗੂ ਹੀ ਅੱਜ -ਕੱਲ ਅਮਨ ਸ਼ਾਤੀ ਦੀ ਦੁਹਾਈ ਦੇ ਰਹੇ ਹਨ ਤੇ ਸਾਡੇ ਕੋਲੋਂ ਸਾਰਾ ਹਿਸਾਬ ਮੰਗ ਰਹੇ ਹਨ।