by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਅਦਾਲਤ 'ਚ ਪੇਸ਼ ਹੋਏ ਹਨ। ਦੱਸ ਦਈਏ ਕਿ ਆਪ ਪਾਰਟੀ ਨੇ ਵਿਰੋਧੀ ਧਿਰ 'ਚ ਰਹਿੰਦੀਆਂ ਉਸ ਸਮੇ ਦੇ CM ਦੀ ਰਿਹਾਇਸ਼ ਦੇ ਬਾਹਰ ਭਗਵੰਤ ਮਾਨ ਦੀ ਅਗਵਾਈ 'ਚ ਧਰਨਾ ਪ੍ਰਦਰਸ਼ਨ ਕੀਤਾ ਸੀ। ਇਸ ਦੀ ਬਕਾਇਦਾ ਸ਼ਿਕਾਇਤ ਹੋਈ ਸੀ। ਜ਼ਿਕਰਯੋਗ ਹੈ ਕਿ 2020 'ਚ ਮਾਨ ਤੇ ਹੋਰ ਆਗੂਆਂ ਖ਼ਿਲਾਫ਼ ਦੰਗਾ ਕਰਨ ਤੇ ਕਾਂਸਟੇਬਲਾਂ ਨੂੰ ਜਖ਼ਮੀ ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਸੀ। ਇਹ ਮਾਮਲਾ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਦੀ ਸ਼ਿਕਾਇਤ 'ਤੇ ਦਰਜ਼ ਕੀਤਾ ਗਿਆ ਸੀ।