by jaskamal
ਨਿਊਜ਼ ਡੈਸਕ (ਜਸਕਮਲ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਦਾਣਾ ਮੰਡੀ ਵਿਖੇ ਮੰਗਲਵਾਰ ਨੂੰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਵੱਡੇ ਇਕੱਠੇ ਨੂੰ ਸੰਬੋਧਨ ਕੀਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਇਕ ਔਰਤ ਹੀ ਚੰਗਾ ਸਮਾਜ ਬਣਾ ਸਕਦੀ ਹੈ।
ਉਨ੍ਹਾਂ 53,000 ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਦੀ ਤਨਖਾਹ 4050 ਹੈ ਉਨ੍ਹਾਂ ਦੀ 5100 ਰੁਪਏ, ਜੋ ਵਰਕਰ 5300 ਰੁਪਏ ਲੈ ਰਹੇ ਹਨ ਉਨ੍ਹਾਂ ਦੀ 6300 ਰੁਪਏ ਤੇ 8100 ਤੋਂ ਵਧਾ ਕੇ 9500 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਿੰਨੀ ਆਂਗਣਵਾੜੀ ਵਰਕਰ ਦੀ 250 ਰੁਪਏ, ਆਂਗਣਵਾੜੀ ਵਰਕਰਾਂ ਦੀ 250 ਰੁਪਏ ਹਰ ਸਾਲ ਵਧੇਗੀ ਤਨਖਾਹ।