by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਪੰਜਾਬ ਦੇ CM ਭਗਵੰਤ ਮਾਨ ਵੱਲੋਂ ਇਕ ਹੋਰ ਵੱਡਾ ਐਲਾਨ ਕੀਤਾ ਹੈ ਕਿ ਹੁਣ ਮੰਤਰੀਆਂ ਤੇ ਵਿਧਾਇਕਾਂ ਨੂੰ ਉਨ੍ਹਾਂ ਦੀ ਸੁਰੱਖਿਆ 'ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਗੱਡੀਆਂ ਦੇ ਤੇਲ ਦਾ ਖਰਚੇ ਦਾ ਹਿਸਾਬ ਦੇਣਾ ਹੋਵੇਗਾ।
ਇਸ ਲਈ ਮੁੱਖ ਮੰਤਰੀ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਤੇਲ ਦੇ ਖਰਚੇ ਦੇ ਹਿਸਾਬ ਦੇ ਨਾਲ ਨਾਲ ਉਨ੍ਹਾਂ ਨੂੰ ਮੁਰੰਮਤ ਕਾਰਜਾਂ 'ਤੇ ਕਿੰਨਾ ਖਰਚਾ ਹੁੰਦਾ ਹੈ, ਇਸ ਦਾ ਹਿਸਾਬ ਵੀ ਦੇਣਾ ਪਵੇਗਾ। ਹੁਣ ਮੰਤਰੀ ਤੇ ਵਿਧਾਇਕ ਆਪਣੀ ਮਨਮਰਜ਼ੀ ਨਾਲ ਕਿਤੇ ਵੀ ਨਹੀਂ ਜਾ ਸਕਣਗੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਵਾਧੂ ਤੇਲ ਦੇ ਖਰਚੇ ਦਾ ਹਿਸਾਬ ਉਨ੍ਹਾਂ ਨੂੰ ਦੇਣਾ ਪਵੇਗਾ।