5 ਅਗਸਤ, ਨਿਊਜ਼ ਡੈਸਕ (ਸਿਮਰਨ): ਅੱਜ ਮੁੱਖਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧੀਆਂ 'ਤੇ ਮੁੜ ਤੋਂ ਸ਼ਬਦੀ ਹਮਲੇ ਕੀਤੇ ਗਏ ਹਨ | ਦੱਸ ਦਈਏ ਕਿ ਸੀ.ਐੱਮ ਮਾਨ ਅੱਜ ਸੰਗਰੂਰ ਦੇ ਜਿਲਾ ਮਸਤੂਆਣਾ ਸਾਹਿਬ ਪਹੁੰਚੇ ਸਨ ਜਿਥੇ ਉਨ੍ਹਾਂ ਮੁਖ ਤੌਰ 'ਤੇ ਬਾਦਲ ਪਰਿਵਾਰ 'ਤੇ ਤਿੱਖੇ ਨਿਸ਼ਾਨੇ ਸਾਧੇ |
ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦੇ ਵਿਚ ਘਟੋ ਘਟ 25 ਸਾਲ ਰਾਜ ਕੀਤਾ ਹੈ, ਤੇ ਹੁਣ ਕਿਥੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਸਾਰਾ ਢਾਂਚਾ ਵਿਗਾੜਿਆ ਹੋਇਆ ਹੈ | ਤੇ ਹੁਣ ਪੰਜਾਬ ਦੇ ਵਿਚ ਸਾਡੀ ਸਰਕਾਰ ਆਉਣ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੂਬੇ ਦੀ ਸਥਿਤ ਨੂੰ ਠੀਕ ਕਰ ਦਈਏ | ਉਨ੍ਹਾਂ ਕਿਹਾ ਕਿ ਫੁੱਲ ਹਮੇਸ਼ਾ ਨੀਵੀਆਂ ਰੁੱਖਾਂ ਨੂੰ ਲੱਗਦੇ ਹਨ | ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਲੋਕ ਸਾਡੀ ਸਰਕਾਰ ਨੂੰ ਇਮਾਨਦਾਰੀ ਵਾਲੀ ਸਰਕਾਰ ਕਹਿਣ |
ਉਨ੍ਹਾਂ ਕਿਹਾ ਕਿ ਅਸੀਂ 15 ਅਗਸਤ ਨੂੰ ਜਨਤਾ ਦੇ ਹਵਾਲੇ 75 ਮੁਹੱਲਾ ਕਲੀਨਿਕ ਕਰਾਂਗੇ | ਮੁੱਖਮੰਤਰੀ ਨੇ ਇਹ ਦਾਅਵਾ ਕੀਤਾ ਕਿ 90 ਫੀਸਦੀ ਲੋਕ ਉਨ੍ਹਾਂ ਮੁਹੱਲਾ ਕਲੀਨਿਕਾਂ ਤੋਂ ਹੀ ਠੀਕ ਹੋ ਜਾਣਗੇ | ਜ਼ਿਕਰਯੋਗ ਹੈ ਕਿ ਅੱਜ ਮੁੱਖਮੰਤਰੀ ਭਗਵੰਤ ਮਾਨ ਸੰਗਰੂਰ ਦੇ ਜਿਲਾ ਮਸਤੂਆਣਾ ਸਾਹਿਬ ਪਹੁੰਚੇ ਸਨ ਜਿਥੇ ਉਨ੍ਹਾਂ ਨੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆਅਤੇ ਸੀਵਰੇਜ ਸਿਸਟਮ ਨੂੰ ਠੀਕ ਕਰੰਗ ਲਈ 13 ਕਰੋੜ ਰੁਪਏ ਵੀ ਜਾਰੀ ਕੀਤੇ |