ਕਿ ਕਸੂਰ ਸੀ ਮਾਪਿਆਂ ਦੇ ਇਸ 12 ਸਾਲਾਂ ਪੁੱਤ ਦਾ ਜੋ ਰੱਬ ਨੇ ਕੀਤੀ ਏਨੀ ਮਾੜੀ !

by vikramsehajpal

ਖੰਨਾ (ਸਾਹਿਬ) - ਖੰਨਾ ਦੇ ਲਲਹੇੜੀ ਰੋਡ ਇਲਾਕੇ 'ਚ ਦਰੱਖਤ 'ਤੇ ਚੜ੍ਹ ਜਾਮਣ ਤੋੜ ਰਿਹਾ 12 ਸਾਲਾ ਬੱਚਾ ਕਰੀਬ 30 ਫੁੱਟ ਦੀ ਉਚਾਈ ਤੋਂ ਸਿੱਧਾ ਹੇਠਾਂ ਡਿੱਗ ਗਿਆ। ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਹੋ ਗਈ। ਪਰਿਵਾਰਕ ਮੈਂਬਰ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਹਸਪਤਾਲ ਵਿੱਚ ਕੁਝ ਮਿੰਟਾਂ ਬਾਅਦ ਹੀ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਨੰਦ ਕੁਮਾਰ (12) ਵਾਸੀ ਦਸ਼ਮੇਸ਼ ਨਗਰ, ਲਲਹੇੜੀ ਰੋਡ, ਖੰਨਾ ਵਜੋਂ ਹੋਈ ਹੈ।

ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ। ਬੱਚੇ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦੀ ਹਾਲਤ ਦੇਖ ਕੇ ਹੋਰਨਾਂ ਲੋਕਾਂ ਦੀਆਂ ਅੱਖਾਂ 'ਚੋਂ ਵੀ ਹੰਝੂ ਵਹਿਣ ਲੱਗੇ। ਆਨੰਦ ਦੀ ਮਾਂ ਰੋਂਦੀ ਹੋਈ ਇੱਕੋ ਗੱਲ ਦੁਹਰਾ ਰਹੀ ਸੀ - ਮੇਰੇ ਬੱਚੇ ਨੂੰ ਵਾਪਸ ਲਿਆ ਦਿਓ। ਪਰਿਵਾਰ ਵਾਲੇ ਉਸ ਨੂੰ ਦਿਲਾਸਾ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਖੇਤਾਂ ਵਿੱਚ ਮੋਟਰ ਲੱਗੀ ਹੋਈ ਹੈ।

ਉੱਥੇ ਜਾਮਣ ਦਾ ਦਰੱਖਤ ਲਾਇਆ ਹੋਇਆ ਹੈ। ਬੱਚੇ ਇਸ ਦਰੱਖਤ ਤੋਂ ਜਾਮਣ ਤੋੜਦੇ ਰਹਿੰਦੇ ਹਨ। ਆਨੰਦ ਵੀ ਜਾਮਣ ਤੋੜਨ ਲਈ ਘਰੋਂ ਨਿਕਲਿਆ ਅਤੇ ਕਿਸੇ ਨੂੰ ਨਹੀਂ ਦੱਸਿਆ। ਉੱਥੇ ਦਰੱਖਤ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ। ਜਦੋਂ ਬਾਹਰ ਰੌਲਾ ਪੈ ਰਿਹਾ ਸੀ ਕਿ ਬੱਚਾ ਡਿੱਗ ਗਿਆ ਹੈ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਿਆ।