ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਪੁਲਿਸ ਨੇ ਗੋਗੀ ਗਿਰੋਹ ਦੇ ਇਕ ਮੈਬਰ ਨੂੰ ਮੁੱਠਭੇੜ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਗੋਗੀ ਤੇ ਬਾਕਸਰ ਗੈਂਗ ਦੇ ਸ਼ਾਰਪ ਸ਼ੂਟਰ ਭਗਵਾਨ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਲਾਰੈਂਸ ਬਿਸ਼ਮੋਈ ਲਈ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਜਦੋ ਵਿਅਕਤੀ ਨੂੰ ਆਤਮਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ 'ਤੇ ਫਾਈਰਿੰਗ ਸ਼ੁਰੂ ਕਰ ਦਿੱਤੀ ਪੁਲਿਸ ਨੇ ਮੁੱਠਭੇੜ ਦੌਰਾਨ ਉਸ ਦੇ ਪੈਰ ਤੇ ਗੋਲੀ ਮਾਰ ਦਿੱਤੀ।
ਦੱਸ ਦਈਏ ਕਿ ਪੋਲੋਸ ਨੇ ਗੁੱਪਤ ਸੂਚਨਾ ਦੇ ਆਧਾਰ ਤੇ ਮੁੱਠਭੇੜ ਦੀ ਯੋਜਨਾ ਬਣਾਈ ਸੀ। ਬਾਈਕ ਤੇ ਸਵਾਰ ਇਕ ਵਿਅਕਤੀ ਨੂੰ ਸਵਰੂਪ ਨਗਰ ਨੂੰ ਜਾਂਦੀਆਂ ਦੇਖਿਆ ਗਿਆ। ਜਿਸ ਦੀ ਪਛਾਣ ਭਗਵਾਨ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਬਾਈਕ ਉਲਟ ਕਰਕੇ ਦੋੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਭਗਵਾਨ ਸਿੰਘ ਨੇ ਆਪਣੀ ਪਿਸਟਲ ਨਾਲ ਪੁਲਿਸ 'ਤੇ ਫਾਈਰਿੰਗ ਸ਼ੁਰੂ ਕਰ ਦਿੱਤੀ ਫ਼ਿਲਹਾਲ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਦੋਸ਼ੀ ਭਗਵਾਨ ਸਿੰਘ ਤੇ ਪਹਿਲਾ ਵੀ ਕਈ ਅਪਰਾਧੀ ਮਾਮਲੇ ਦਰਜ ਹਨ। ਦੋਸ਼ੀ ਕੋਲੋਂ 3 ਜਿੰਦਾ ਕਾਰਤੂਸ ਦੇ ਨਾਲ 32 ਦੀ ਇਕ ਸੈਮੀ ਆਟੋਮੈਟਿਕ ਪਿਸਟਲ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਉਸ ਤੇ ਮਾਮਲਾ ਦਰਜ ਕਰ ਲਿਆ ਹੈ।