by vikramsehajpal
ਮੋਹਾਲੀ (ਸਾਹਿਬ) - ਚੰਡੀਗ੍ਹੜ ਦੇ ਹਵਾਈ ਅੱਡੇ ’ਤੇ ਮੰਡੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦਾ ਬੰਗਲੁਰੂ ਤਬਾਦਲਾ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਕਪੂਰਥਲਾ ਵਾਸੀ ਕੁਲਵਿੰਦਰ ਕੌਰ ਜਾਂਚ ਪੂਰੀ ਹੋਣ ਤੱਕ ਮੁਅੱਤਲ ਚੱਲ ਰਹੀ ਹੈ। ਕੁਲਵਿੰਦਰ ਕੌਰ ਦਾ ਪਤੀ ਜੋ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਇਨਾਤ ਸੀ, ਉਸ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।
ਕੁਲਵਿੰਦਰ ਕੌਰ ਖਿਲਾਫ 7 ਜੂਨ ਨੂੰ ਹਵਾਈ ਅੱਡਾ ਪੁਲੀਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 323 ਅਤੇ 341 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਕਥਿਤ ਤੌਰ ’ਤੇ ਕੰਗਨਾ ਨੂੰ ਉਦੋਂ ਥੱਪੜ ਮਾਰਿਆ ਸੀ ਜਦੋਂ ਕੰਗਨਾ ਦਿੱਲੀ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣ ਜਾ ਰਹੀ ਸੀ। ਇਸ ਮਾਮਲੇ ਦੀ ਮੁਹਾਲੀ ਦੇ ਐਸਪੀ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਜਾਂਚ ਕਰ ਰਹੀ ਹੈ।