by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 'ਵਾਰਿਸ ਪੰਜਾਬ' ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵਲੋਂ ਪ੍ਰਭੂ ਯਿਸ਼ੂ ਦੇ ਬਿਆਨ ਨੂੰ ਲੈ ਕੇ ਈਸਾਈ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ PAP ਚੋਕ 'ਚ ਈਸਾਈ ਭਾਈਚਾਰੇ ਵਲੋਂ ਜਾਮ ਵੀ ਲਗਾਇਆ ਗਿਆ ਸੀ ਤੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਹੁਣ ਈਸਾਈ ਪਾਸਟਰ ਵਿੱਕੀ ਥਾਮਸ ਨੇ ਅੰਮ੍ਰਿਤਪਾਲ ਸਿੰਘ ਨੂੰ ਚੇਤਾਵਨੀ ਦਿੱਤੀ ਹੈ। ਜੇਕਰ ਹੁਣ ਅਗੇ ਤੋਂ ਪ੍ਰਭੂ ਯਿਸ਼ੂ ਬਾਰੇ ਗਲਤ ਬੋਲਿਆ ਤਾਂ ਠੋਕ ਦੇਵਾਂਗੇ। ਉਸ ਨੇ ਕਿਹਾ ਉਹ ਅੰਮ੍ਰਿਤਪਾਲ ਲਈ ਇਕੱਠਾ ਹੀ ਬਹੁਤ ਹੈ ,ਉਸਦੀ ਕੋਈ ਫੋਜ ਨਹੀਂ ਹੈ ।ਉਸ ਨੇ ਕਿਹਾ ਧਰਮ ਬਾਰੇ ਅੰਮ੍ਰਿਤਪਾਲ ਸਿੰਘ ਗਲਤ ਨਾ ਬੋਲੇ ਉਸ ਨੂੰ ਬਾਅਦ ਵਿੱਚ ਇਸ ਦਾ ਅੰਜਾਮ ਭੁਗਤਣਾ ਪਵੇਗਾ ।