ਚੀਨੀ ਡਾਕਟਰ ਬੋਲੇ – ਸਥਾਨਕ ਅਫਸਰਾਂ ਨੇ ਲੁਕਾਈ ਕੋਰੋਨਾ ਦੀ ਸੂਚਨਾ

by

ਬੀਜਿੰਗ (ਐਨ.ਆਰ.ਆਈ. ਮੀਡਿਆ) : ਚੀਨ 'ਚ COVID-19 ਦੇ ਸ਼ੁਰੂਆਤੀ ਮਾਮਲਿਆਂ ਦਾ ਪਤਾ ਲਾਉਣ ਵਾਲੇ ਇਕ ਡਾਕਟਰ ਨੇ ਵੁਹਾਨ ਵਿਚ ਇਨਫੈਕਸ਼ਨ ਦੇ ਮਾਮਲਿਆਂ ਨੂੰ ਲੁਕਾਉਣ ਲਈ ਸਥਾਨਕ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਜਾਂਚ ਲਈ ਵੁਹਾਨ ਸੀ ਫੂਡ ਮਾਰਕੀਟ ਪਹੁੰਚਣ ਤੋਂ ਪਹਿਲਾਂ ਹੀ ਸਬੂਤ ਨਸ਼ਟ ਕੀਤੇ ਜਾ ਚੁੱਕੇ ਸਨ। 

ਦੱਸਣਯੋਗ ਹੈ ਕਿ ਕੋਰੋਨਾ ਨਾਲ ਹੁਣ ਤਕ ਇਕ ਕਰੋੜ 60 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ, ਉਥੇ ਸਾਢੇ ਛੇ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਇਸ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।