ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਚੀਨੀ-ਅਮਰੀਕੀ ਨਾਗਰਿਕ ਨੂੰ ਚੀਨ ਲਈ ਜਾਸੂਸੀ ਕਰਨ ਦੇ ਮਾਮਲੇ ਵਿਚ 38 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਨਿਆਂ ਵਿਭਾਗ ਅਨੁਸਾਰ 49 ਸਾਲਾਂ ਦੇ ਵੀ ਸੁਨ ਏਰੀਜ਼ੋਨੋਾ ਵਿਚ ਹਥਿਆਰ ਬਣਾਉਣ ਵਾਲੀ ਕੰਪਨੀ ਰੇਥੀਯੋਨ ਵਿਚ 10 ਸਾਲਾਂ ਤੋਂ ਕੰਮ ਕਰ ਰਿਹਾ ਸੀ।
ਦਸੰਬਰ 2018 ਅਤੇ ਜਨਵਰੀ 2019 ਵਿਚ ਉਸ ਨੇ ਆਪਣੇ ਵਿਅਕਤੀਗਤ ਕੰਮ ਲਈ ਚੀਨ ਦੀ ਯਾਤਰਾ ਕੀਤੀ। ਉਸ ਵਿਚ ਉਹ ਆਪਣੇ ਨਾਲ ਕੰਪਨੀ ਦਾ ਲੈਪਟਾਪ ਵੀ ਲੈ ਗਿਆ ਜਿਸ ਵਿਚ ਮਿਜ਼ਾਈਲ ਗਾਈਡੈਂਸ ਸਿਸਟਮ ਦੀਆਂ ਮਹੱਤਵਪੂਰਣ ਜਾਣਕਾਰੀਆਂ ਸਨ। ਇਨ੍ਹਾਂ ਜਾਣਕਾਰੀਆਂ ਦੇ ਲੀਕ ਹੋਣ ਪਿੱਛੋਂ ਹੀ ਇਸ ਗੱਲ ਦੀ ਜਾਂਚ ਚੱਲ ਰਹੀ ਸੀ।
ਦੱਸ ਦਈਏ ਕਿ ਵੀ ਸੁਨ 'ਤੇ ਅਮਰੀਕਾ ਦੇ ਬਰਾਮਦ ਨਿਯਮਾਂ ਦਾ ਉਲੰਘਣ ਕਰਨ, ਰੱਖਿਆ ਸਬੰਧੀ ਡਾਟਾ ਨੂੰ ਦੂਜੇ ਦੇਸ਼ ਨੂੰ ਸੌਂਪਣ ਦਾ ਦੋਸ਼ ਹੈ। ਸੁਨ ਨੂੰ ਜਨਵਰੀ 2019 ਨੂੰ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਟਸਕਨ ਹਵਾਈ ਅੱਡੇ ਤੋਂ ਚੀਨ ਜਾਣ ਦਾ ਯਤਨ ਕਰ ਰਿਹਾ ਸੀ। ਉਸ ਨੇ ਸਵੀਕਾਰ ਕੀਤਾ ਕਿ ਉਹ ਇੱਥੋਂ ਚੀਨ ਦੀ ਕਿਸੇ ਯੂਨੀਵਰਸਿਟੀ ਵਿਚ ਰਜਿਸਟ੍ਰੇਸ਼ਨ ਲਈ ਚੁੱਪਚਾਪ ਜਾ ਰਿਹਾ ਸੀ।