by mediateam
ਪੇਇਚਿੰਗ/ਰੋਮ (ਵਿਕਰਮ ਸਹਿਜਪਾਲ) : ਲਗਾਤਾਰ ਹੋ ਰਹੀ ਆਲੋਚਨਾ ਦੇ ਬਾਵਜੂਦ ਚੀਨ ਦੀ 'ਬੈਲਟ ਐਂਡ ਰੋਡ' ਪਹਿਲ (ਬੀ.ਆਰ.ਆਈ.) ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਸੰਖਿਆ ਵਧਦੀ ਜਾ ਰਹੀ ਹੈ। ਇਸ ਸੂਚੀ ਵਿਚ ਨਵਾਂ ਨਾਮ ਇਟਲੀ ਦਾ ਹੈ। ਬੀ.ਆਰ.ਆਈ., ਚਿੰਨਫਿੰਗ ਦਾ ਉਤਸ਼ਾਹੀ ਪ੍ਰੋਜੈਕਟ ਹੈ। ਇਟਲੀ ਦੇ ਨਾਲ ਆਉਣ ਕਰਕੇ ਚੀਨ ਨੂੰ ਪੱਛਮੀ ਯੂਰਪ ਵਿਚ ਇਸ ਯੋਜਨਾ ਲਈ ਅਹਿਮ ਸਾਥੀ ਮਿਲ ਸਕਦਾ ਹੈ। ਇਟਲੀ ਨੇ ਚੀਨ ਦੀ ਉਤਸ਼ਾਹੀ 'ਬੈਲਟ ਐਂਡ ਰੋਡ' ਮੁਹਿੰਮ ਦੇ ਸਮਰਥਨ 'ਚ ਇਕ ਕਰਾਰ 'ਤੇ ਹਸਤਾਖਰ ਕੀਤੇ।
ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੋਂਟ ਨੇ ਇੱਥੇ ਇਕ ਪ੍ਰੋਗਰਾਮ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਮਝੌਤੇ 'ਤੇ ਹਸਤਾਖਰ ਕੀਤੇ। ਇਟਲੀ 7 ਵੱਡੀਆਂ ਅਰਥਵਿਵਸਥਾਵਾਂ ਦੇ ਸਮੂਹ ਦਾ ਪਹਿਲਾ ਦੇਸ਼ ਹੈ ਜੋ ਇਸ ਮੁਹਿੰਮ 'ਚ ਸ਼ਾਮਲ ਹੋਇਆ ਹੈ। ਇਸ ਤੋਂ ਪਹਿਲਾਂ ਇਕ ਹੋਰ ਯੂਰਪੀ ਦੇਸ਼ ਪੁਰਤਗਾਲ ਵੀ ਪਿਛਲੇ ਸਾਲ ਦਸੰਬਰ 'ਚ ਇਸ ਦਾ ਹਿੱਸਾ ਬਣ ਚੁੱਕਾ ਹੈ। ਇਸ ਮੁਹਿੰਮ ਦਾ ਮਕਸਦ ਬੰਦਰਗਾਹ, ਪੁਲ ਅਤੇ ਬਿਜਲੀ ਪਲਾਂਟਾਂ ਵਰਗੇ ਖੇਤਰਾਂ 'ਚ ਚੀਨ ਦਾ ਸੰਪਰਕ ਅਫਰੀਕਾ, ਯੂਰਪ ਆਦਿ ਨਾਲੋਂ ਬਿਹਤਰ ਕਰਨਾ ਹੈ।