ਜਲਦ ਹੀ ਆਬਾਦੀ ਦੇ ਮਾਮਲੇ ‘ਚ ਕੈਨੇਡਾ ਬਣ ਜਾਵੇਗਾ ਚੀਨ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਕੁਝ ਸੂਬਿਆਂ ਵਿਚ ਆਬਾਦੀ ਵਿਚ ਤੇਜੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਲਦ ਹੀ ਆਬਾਦੀ ਦੇ ਮਾਮਲੇ 'ਚ ਕੈਨੇਡਾ ਚੀਨ ਬਣ ਜਾਵੇਗਾ। ਇਸ ਵਾਧੇ ਦੀ ਪੁਸ਼ਟੀ ਕੁਝ ਸੂਬਿਆਂ ਅੰਦਰ ਆਬਾਦੀ ਉਤੇ ਕੀਤੀ ਗਈ ਸਟੱਡੀ ਦੌਰਾਨ ਹੁੰਦੀ ਸਾਫ ਦਿਖਾਈ ਦਿੱਤੀ ਹੈ। ਸਟੱਡੀ ਮੁਤਾਬਕ ਕੈਨੇਡਾ ਦੇ ਤਿੰਨ ਮੈਰੀਟਾਈਮਸ ਸੂਬਿਆਂ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਤਿੰਨ ਦਹਾਕਿਆਂ ਤੋਂ ਇਨ੍ਹਾਂ ਮੈਰੀਟਾਈਮ ਇਲਾਕਿਆਂ ਪੀ. ਈ. ਆਈ., ਨੋਵਾ ਸਕੋਡੀਆ, ਨਿਊਫ਼ਾਊਂਡਲੈਂਡ ਅਤੇ ਲੇਬਰਾਡੋਰ 'ਚ ਜਨਸੰਖਿਆ ਸਥਿਰ ਸੀ। 

ਇਸ ਦੀ ਵਸੋਂ ਵਿਚ ਕਾਫ਼ੀ ਸਮੇਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਧਾ ਘਾਟਾ ਨਹੀਂ ਦਿਖਾਈ ਦੇ ਰਿਹਾ ਸੀ ਪਰ ਦਹਾਕਿਆਂ ਮਗਰੋਂ ਕੈਨੇਡਾ ਦੇ ਇਨ੍ਹਾਂ ਇਲਾਕਿਆਂ ਦੀ ਆਬਾਦੀ ਵਿਚ ਤੇਜ਼ੀ ਨਾਲ ਵਾਧਾ ਨਜ਼ਰ ਆਇਆ ਹੈ। ਇਲਾਕਿਆਂ 'ਚ ਆਬਾਦੀ ਦੇ ਵਾਧੇ ਦਾ ਮੁੱਖ ਕਾਰਨ ਇਮੀਗਰੇਸ਼ਨ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਇੱਥੇ ਵਸਣ ਵਾਲਿਆਂ ਵਲੋਂ ਅਲਬਰਟਾ ਜਾਣ ਦੇ ਰੁਝਾਣ 'ਚ ਵੀ ਲਗਾਤਾਰ ਕਮੀ ਆਈ ਹੈ। ਭਾਵੇਂ ਅਟਲਾਂਟਿਕ ਪ੍ਰੋਵੀਨੈਂਸ ਇਕਨੋਮਿਕ ਕਾਊਂਸਿਲ ਅਨੁਸਾਰ ਆਰਥਿਕ ਪੱਖੋਂ ਚੁਣੌਤੀ ਵਾਲੇ ਸੂਬੇ ਨਿਊਫ਼ਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਸੱਤ ਸਾਲਾਂ ਤੱਕ ਆਬਾਦੀ ਦੇ ਵਾਧਾ ਉਪਰੰਤ ਕੁਝ ਗਿਰਾਵਟ ਜ਼ਰੂਰ ਆਈ ਹੈ। 

ਸਟੱਡੀ ਵਿਚ ਪ੍ਰਿੰਸ ਐਡਵਾਰਡ ਆਈਲੈਂਡ ਦੀ ਜਨਸੰਖਿਆ ਵਿੱਚ ਸਾਲ ਦਰ ਸਾਲ ਦੋ ਫ਼ੀਸਦੀ ਵਾਧਾ ਦਰਸਾਇਆ ਗਿਆ ਹੈ। ਇਹ ਆਈਲੈਂਡ ਆਪਣੀ ਆਰਥਿਕ ਸਥਿਤੀ ਪੱਖੋਂ ਅਮੀਰ ਜਾਣਿਆ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਵਸੋਂ ਦੀ ਗਿਣਤੀ 'ਚ ਸਭ ਤੋਂ ਵੱਧ ਵਾਧਾ ਹੋਇਆ ਹੈ।