ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਚੀਨ ਨੇ ਕੈਨੇਡਾ ਨੂੰ ਧਮਕੀ ਦਿਤੀ ਤੇ ਕਿਹਾ ਕਿ ਕੈਨੇਡਾ ਤੋਂ ਆਪਣੀ ਗਲਤੀ ਠੀਕ ਕਰ ਜਲਦ ਹੀ ਮੇਂਗ ਵਾਨਜ਼ੋ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕੰਗ ਸ਼ਵਾਂਤ ਨੇ 12 ਜੁਲਾਈ ਨੂੰ ਆਯੋਜਿਤ ਨਿਯਮਤ ਪੱਤਰਕਾਰ ਸੰਮੇਲਨ 'ਚ ਇਹ ਗੱਲ ਕਹੀ। ਰਿਪੋਰਟ ਮੁਤਾਬਕ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਹਾਲ ਹੀ 'ਚ ਆਖਿਆ ਕਿ ਕੈਨੇਡਾ ਨੇ ਕਾਨੂੰਨੀ ਨਿਯਮਾਂ ਦਾ ਪਾਲਣ ਕਰਦੇ ਹੋਏ ਅਮਰੀਕਾ ਦੇ ਨਾਲ ਸੰਪੰਨ ਹਵਾਲਗੀ ਸਮਝੌਤੇ ਮੁਤਾਬਕ ਮੰਗ ਵਾਨਚੋ ਨੂੰ ਗ੍ਰਿਫਤਾਰ ਕੀਤਾ ਹੈ। ਇਸ 'ਚ ਕਿਸੇ ਵੀ ਪ੍ਰਕਾਰ ਦੀ ਸਿਆਸੀ ਦਖਲਅੰਦਾਜ਼ੀ ਨਹੀਂ ਹੈ।
ਇਸ 'ਤੇ ਕੰਗ ਸ਼ਵਾਂਗ ਨੇ ਆਖਿਆ ਕਿ ਚੀਨ ਹਾਲ ਹੀ 'ਚ ਮੇਂਗ ਵਾਨਜ਼ੋ ਦੇ ਮਾਮਲੇ ਅਤੇ ਚੀਨ-ਕੈਨੇਡਾ ਸਬੰਧਾਂ 'ਤੇ ਕੈਨੇਡਾ ਦੇ ਅਧਿਕਾਰੀਆਂ ਦੀ ਗਲਤ ਗੱਲਾਂ ਨੂੰ ਲੈ ਕੇ ਅਸੰਤੁਸ਼ਟ ਹੈ। ਮੇਂਗ ਵਾਨਜ਼ੋ ਦੇ ਮਾਮਲੇ 'ਤੇ ਚੀਨ ਦਾ ਰੁਖ ਸਪੱਸ਼ਟ ਹੈ। ਅਮਰੀਕਾ ਅਤੇ ਕੈਨੇਡਾ ਨੇ ਦੋ-ਪੱਖੀ ਹਵਾਲਗੀ ਸਮਝੌਤੇ ਮੁਤਾਬਕ ਚੀਨੀ ਨਾਗਰਿਕ 'ਤੇ ਮਜ਼ਬੂਰਨ ਇਹ ਕਦਮ ਚੁੱਕਿਆ ਗਿਆ।
ਇਹ ਚੀਨੀ ਨਾਗਰਿਕ ਦੇ ਕਾਨੂੰਨੀ ਹਿੱਤਾਂ ਦਾ ਗੰਭੀਰ ਉਲੰਘਣ ਹੈ ਅਤੇ ਗੰਭੀਰ ਸਿਆਸੀ ਮਾਮਲਾ ਵੀ ਹੈ। ਚੀਨ ਕੈਨੇਡਾ ਤੋਂ ਚੀਨ ਦੇ ਰੁਖ ਨੂੰ ਧਿਆਨ 'ਚ ਰੱਖਦੇ ਹੋਏ ਗਲਤੀ ਠੀਕ ਕਰ ਜਲਦ ਹੀ ਮੇਂਗ ਵਾਨਜ਼ੋ ਨੂੰ ਰਿਹਾਅ ਕਰਨ ਦਾ ਜ਼ਿਕਰ ਕਰਦਾ ਹੈ ਤਾਂ ਜੋ ਉਹ ਸੁਰੱਖਿਅਤ ਨਾਲ ਚੀਨ ਵਾਪਸ ਜਾ ਸਕਣ।