ਚੀਨ ਨੇ ਚੰਨ ਦੀ ਸਤਹਿ ਤੋਂ ਨਮੂਨੇ ਇਕੱਠੇ ਕਰਨ ਲਈ ਆਪਣੀ ਪਹਿਲੀ ਮਨੁੱਖ ਰਹਿਤ ਪੁਲਾੜ ਗੱਡੀ ਕੀਤੀ ਸਫਲਤਾਪੂਰਵਕ ਲਾਂਚ

by simranofficial

ਚੀਨ(ਐਨ .ਆਰ .ਆਈ ਮੀਡਿਆ) : ਚੀਨ ਦੇ ਹੱਥ ਲੱਗਣ ਜਾ ਰਹੀ ਹੈ ਵੱਡੀ ਸਫ਼ਲਤਾ,ਤੁਹਾਨੂੰ ਦੱਸ ਦੇਈਏ ਚੀਨ ਨੇ ਚੰਨ ਦੀ ਸਤਹਿ ਤੋਂ ਨਮੂਨੇ ਇਕੱਠੇ ਕਰਨ ਲਈ ਆਪਣੀ ਪਹਿਲੀ ਮਨੁੱਖ ਰਹਿਤ ਪੁਲਾੜ ਗੱਡੀ ਸਫਲਤਾਪੂਰਵਕ ਲਾਂਚ ਕੀਤੀ।ਜੇਕਰ ਚੀਨੀ ਮਿਸ਼ਨ ਸਫਲ ਹੋ ਜਾਂਦਾ ਹੈ ਤਾਂ ਉਸ ਦੀ ਚੰਨ ਦੇ ਬਾਰੇ ਵਿਚ ਸਮਝ ਵਧੇਗੀ ਅਤੇ ਇਸ ਨਾਲ ਉਸ ਨੂੰ ਚੰਨ 'ਤੇ ਬਸਤੀਆਂ ਵਸਾਉਣ ਵਿਚ ਮਦਦ ਮਿਲੇਗੀ ਇਹ ਪੁਲਾੜ ਗੱਡੀ ਪਰਤ ਕੇ ਧਰਤੀ 'ਤੇ ਆਵੇਗੀ।

'ਚਾਂਗ ਏ-5' ਪੁਲਾੜ ਗੱਡੀ ਨੂੰ ਰਾਕੇਟ ਧਰਤੀ-ਚੰਨ ਟਰਾਂਸਫਰ ਪੰਧ ਵਿਚ ਲਿਜਾਏਗਾ। ਇਹ ਚੰਨ ਦੀ ਸਤਹਿ ਤੋਂ ਨਮੂਨੇ ਇਕੱਠੇ ਕਰੇਗਾ ਅਤੇ ਧਰਤੀ 'ਤੇ ਪਰਤ ਕੇ ਆਵੇਗਾ। 'ਚਾਂਗ ਏ-5' ਚੀਨ ਦੇ ਏਅਰੋਸਪੇਸ ਇਤਿਹਾਸ ਵਿਚ ਸਭ ਤੋਂ ਜਟਿਲ ਅਤੇ ਚੁਣੌਤੀਪੂਰਨ ਮਿਸ਼ਨਾਂ ਵਿਚੋ ਇਕ ਹੈ।ਕਰੀਬ 4 ਦਹਾਕੇ ਬਾਅਦ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਕੋਈ ਦੇਸ਼ ਚੰਨ ਦੀ ਸਤਹਿ ਦੀ ਖੋਦਾਈ ਕਰਕੇ ਉੱਥੋਂ ਦੀ ਚਟਾਨ ਅਤੇ ਮਿੱਟੀ ਧਰਤੀ 'ਤੇ ਲਿਆਉਣ ਜਾ ਰਿਹਾ ਹੈ।

ਇਸ ਪੂਰੇ ਮਿਸ਼ਨ ਨੂੰ ਚੀਨ ਦਾ ਸਭ ਤੋਂ ਅਭਿਲਾਸ਼ੀ ਮਿਸ਼ਨ ਕਿਹਾ ਜਾ ਰਿਹਾ ਹੈ। ਨਾਲ ਹੀ 40 ਤੋਂ ਵੱਧ ਸਾਲਾਂ ਵਿਚ ਚੰਨ ਤੋਂ ਨਮੂਨੇ ਇਕੱਠੇ ਕਰਨ ਸਬੰਧੀ ਦੁਨੀਆ ਦੀ ਪਹਿਲੀ ਮੁਹਿੰਮ ਹੈ।ਇਸ ਪੂਰੇ ਮਿਸ਼ਨ ਵਿਚ ਘੱਟੋ-ਘੱਟ 23 ਦਿਨ ਲੱਗ ਸਕਦੇ ਹਨ।।ਸੀ.ਜੀ.ਟੀ.ਐੱਨ. ਦੀ ਖ਼ਬਰ ਦੇ ਮੁਤਾਬਕ, ਚੀਨ ਨੇ ਦੱਖਣੀ ਸੂਬੇ ਹੇਨਾਨ ਸਥਿਤ ਵੇਨਚਾਂਗ ਪੁਲਾੜ ਗੱਡੀ ਲਾਂਚ ਸਥਲ ਤੋਂ ਯਾਨ 'ਚਾਂਗ ਏ-5' ਨੂੰ ਚੰਨ 'ਤੇ ਭੇਜਣ ਦੇ ਲਈ ਸਫਲਤਾਪੂਰਵਕ ਲਾਂਚ ਕੀਤਾ। ਇਹ ਪੁਲਾੜ ਗੱਡੀ 'ਲੌਂਗ ਮਾਰਚ-5 ਰਾਕੇਟ' ਦੇ ਜ਼ਰੀਏ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ 4 ਵਜੇ ਲਾਂਚ ਕੀਤੀ ਗਈ।