ਚੰਦਰਯਾਨ-2 ਦੀ ਸਫਲ ਲਾਂਚਿੰਗ ‘ਤੇ ਭਾਰਤ ਨੂੰ ਚੀਨ ਨੇ ਦਿਤੀ ਵਧਾਈ

by

ਬੀਜਿੰਗ (ਵਿਕਰਮ ਸਹਿਜਪਾਲ) : ਚੀਨ ਨੇ ਚੰਦਰਯਾਨ-2 ਦੀ ਸਫਲ ਲਾਂਚਿੰਗ 'ਤੇ ਭਾਰਤ ਨੂੰ ਵਧਾਈ ਦਿੱਤੀ ਹੈ। ਇਸਰੋ ਦੀ ਤਾਰੀਫ਼ ਕਰਦੇ ਹੋਏ ਚੀਨ ਨੇ ਭਾਰਤ ਦੇ ਨਾਲ ਮਿਲ ਕੇ ਪੁਲਾੜ ਵਿਚ ਕੰਮ ਕਰਨ ਦੀ ਇੱਛਾ ਜਤਾਈ। ਚੀਨ ਨੇ ਕਿਹਾ ਕਿ ਦੋਵੇਂ ਦੇਸ਼ ਮਿਲ ਕੇ ਪੁਲਾੜ ਸਟੇਸ਼ਨ ਬਣਾਉਣ ਸਣੇ ਕਈ ਪੁਲਾੜ ਪ੍ਰੋਗਰਾਮਾਂ ਨੂੰ ਅੱਗੇ ਵਧਾਉਣਗੇ। 

ਭਾਰਤ ਨੇ ਸੋਮਵਾਰ ਨੂੰ ਅਪਣੇ ਦੂਜੇ ਚੰਦਰ ਅਭਿਆਨ ਚੰਦਰਯਾਨ-2 ਨੂੰ ਸਫਲਤਾ ਪੂਰਵਕ ਰਾਕੇਟ ਦੇ ਜ਼ਰੀਏ ਸ੍ਰੀ ਹਰੀਕੋਟਾਂ ਤੋਂ ਲਾਂਚ ਕੀਤਾ। 

ਭਾਰਤ ਦਾ ਮਕਸਦ ਚੰਦ ਦੇ ਦੱਖਣੀ ਧਰੁਵ 'ਤੇ ਰੋਵਰ ਉਤਾਰ ਕੇ ਉਥੇ ਦੇ ਹਾਲਾਤ ਦੀ ਜਾਣਕਾਰੀ ਇਕੱਠੀ ਕਰਨਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਭਾਰਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਚੰਦ ਸਣੇ ਬਾਹਰੀ ਪੁਲਾੜ ਦੀ ਖੋਜ ਸਾਰੇ ਮਨੁੱਖਾਂ ਦਾ ਆਮ ਹਿਤ ਵਿਚ ਕੀਤਾ ਜਾਣਾ ਵਾਲਾ ਕੰਮ ਹੈ। ਸਾਰੇ ਭਾਰਤੀਆਂ ਨੂੰ ਇਸ ਵਿਚ ਅਪਣਾ ਯੋਗਦਾਨ ਦੇਣਾ ਚਾਹੀਦਾ।