ਚੀਨ ਨੇ ਕੈਨੇਡਾ ਨੂੰ ਚੀਨ ਵਿਚ ਮੀਟ ਦਾ ਨਿਰਯਾਤ ਬੰਦ ਕਰਨ ਦਾ ਹੁਕਮ ਦਿੱਤਾ

by mediateam

ਓਟਾਵਾ / ਬੀਜਿੰਗ , 26 ਜੂਨ ( NRI MEDIA )

ਚੀਨ ਅਤੇ ਕੈਨੇਡਾ ਦੇ ਮੱਧ ਚਲਦੇ ਵਪਾਰਕ ਤਣਾਅ ਵਿਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ , ਚੀਨ ਹੁਣ ਕੈਨੇਡਾ ਦੇ ਨਾਲ ਹਰ ਤਰਾਂ ਦੇ ਵਪਾਰਕ ਸੰਬੰਧ ਖਤਮ ਕਰਨਾ ਚਾਹੁੰਦਾ ਹੈ , ਇਸ ਕਰਕੇ ਹੁਣ ਚੀਨ ਨੇ ਕੈਨੇਡਾ ਨੂੰ ਚੀਨ ਵਿਚ ਮੀਟ ਦਾ ਨਿਰਯਾਤ ਬੰਦ ਕਰਨ ਨੂੰ ਕਹਿ ਦਿੱਤਾ ਹੈ , ਇਹ ਕਦਮ ਚੀਨ ਨੇ ਨਕਲੀ ਵੈਟਰਨਰੀ ਹੈਲਥ ਸਰਟੀਫਿਕੇਟ ਦੇ ਮੁੱਦੇ ਤੇ ਲਿਆ ਹੈ , ਚੀਨ ਅਤੇ ਕੈਨੇਡਾ ਦੇ ਰਿਸ਼ਤੇ ਇਸ ਸਮੇਂ ਸਭ ਤੋਂ ਹੇਠਲੇ ਪੱਧਰ ਤੇ ਹਨ , ਇਹ ਸਾਰੀ ਤਕਰਾਰ ਪਿਛਲੇ ਸਾਲ ਚੀਨੀ ਦੂਰਸੰਚਾਰ ਕੰਪਨੀ ਦੀ ਸੀਐਫਓ ਦੇ ਕੈਨੇਡਾ ਵਿਚ ਗਿਰਫ਼ਤਾਰ ਹੋਣ ਤੋਂ ਬਾਅਦ ਸ਼ੁਰੂ ਹੋਈ ਸੀ |


ਇਸ ਤੋਂ ਬਾਅਦ ਹੁਣ ਚੀਨ ਨੇ ਕੈਨੇਡਾ ਦੇ ਪੋਰਕ ਉਤਪਾਦਾਂ ਅਤੇ ਹੋਰ ਮੀਟਾਂ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਕੈਨੇਡਾ ਦੀਆ ਏਜੇਂਸੀਆਂ ਨੂੰ ਇਸ ਮੁਤਲੱਕ ਜਾਂਚ ਕਰਨ ਲਈ ਕਿਹਾ ਹੈ , ਇਨਵੈਸਟੀਗੇਸ਼ਨ ਦੇ ਤਹਿਤ ਕੌਂਟਰਫ਼ੇਲਟ ਵੈਟਰਨਰੀ ਹੈਲਥ ਸਰਟੀਫਿਕੇਟ ਦੇ 188 ਉਦਾਹਰਣ ਮਿਲੇ ਹਨ , ਚੀਨੀ ਐਂਬੈਸੀ ਨੇ ਕਿਹਾ ਕਿ, "ਚੀਨ ਦੇ ਖਪਤਕਾਰਾਂ ਦੀ ਸੁਰੱਖਿਆ ਲਈ, ਚੀਨ ਨੇ ਤੁਰੰਤ ਰੋਕਥਾਮ ਵਾਲੇ ਉਪਾਅ ਕੀਤੇ ਹਨ ਅਤੇ ਕੈਨੇਡੀਅਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ 25 ਜੂਨ ਤੋਂ ਚੀਨ ਨੂੰ ਨਿਰਯਾਤ ਕੀਤੇ ਮੀਟ ਲਈ ਜਾਰੀ ਕੀਤੇ ਜਾਉਣ ਵਾਲੇ ਸਰਟੀਫਿਕੇਟ ਮੁਅੱਤਲ ਕਰ ਦੇਵੇ।"

ਖੇਤੀ ਮੰਤਰੀ ਮੈਰੀ ਕਲੌਡ ਬਿਨਾਉ ਨੇ ਬਿਆਨ ਦਿਤਾ ਕਿ, "ਕੈਨੇਡੀਅਨ ਫੂਡ ਐਂਡ ਇੰਸਪੈਕਸ਼ਨ ਏਜੰਸੀ ਨੇ ਇਕ ਮੁੱਦਾ ਲੱਭ ਲਿਆ ਹੈ ਜੋ ਕਿ "ਗੈਰ ਪ੍ਰਮਾਣਿਤ ਨਿਰਯਾਤ ਸਰਟੀਫਿਕੇਟ" ਦੇ ਨਾਲ ਜੁੜਿਆ ਹੈ ਅਤੇ ਚੀਨ ਵਿਚ ਬੀਫ ਅਤੇ ਪੋਕਰ ਦੇ ਨਿਰਯਾਤ ਨੂੰ ਪ੍ਰਭਾਵਤ ਕਰ ਸਕਦਾ ਹੈ , ਜ਼ਿਕਰਯੋਗ ਹੈ ਕਿ ਕੈਨੇਡਾ ਆਪਣੇ ਬੀਫ ਦਾ ਨਿਰਯਾਤ ਸਭ ਤੋਂ ਵੱਧ ਅਮਰੀਕਾ, ਜਪਾਨ, ਹੋਂਗ ਕੋਂਗ ਅਤੇ ਮੈਕਸੀਕੋ ਵਿਚ ਹੀ ਕਰਦਾ ਹੈ ਤੇ ਚੀਨ 5ਵੇ ਸਥਾਨ ਤੇ ਆਉਂਦਾ ਹੈ , ਆਲੋਚਕ ਚੀਨ ਕੈਨੇਡਾ ਦੇ ਮੱਧ ਚਲਦੇ ਇਹਨਾਂ ਖ਼ਰਾਬ ਵਪਾਰਕ ਰਿਸ਼ਤਿਆਂ ਨੂੰ ਪ੍ਰਧਾਨ ਮੰਤਰੀ ਟਰੂਡੋ ਦੀ ਵਿਸ਼ਵ ਪੱਧਰ ਤੇ ਦੇਸ਼ ਦੇ ਲੀਡਰ ਦੇ ਤੌਰ' ਤੇ ਹਾਰ ਦਸ ਰਹੇ ਹਨ।