by vikramsehajpal
ਸਪੋਰਟਸ ਡੈਸਕ (ਐਨ.ਆਰ.ਆਈ. ਮੀਡਆ) : ਅੱਜ IPL ਦਾ 49 ਵਾਂ ਮੈਚ ਕੋਲਕਾਤਾ ਅਤੇ ਮੁੰਬਈ ਵਿਚਾਲੇ ਹੋਇਆ। ਮੈਚ 'ਚ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਅਜਿਹੇ ਵਿਚ ਕੋਲਕਾਤਾ ਦੀ ਟੀਮ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਨਿਤੀਸ਼ ਰਾਣਾ ਦੇ ਅਰਧ ਸੈਂਕੜੇ ਦੇ ਦਮ 'ਤੇ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 172 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਨੇ ਆਖ਼ਰੀ ਗੇਂਦ 'ਤੇ ਰਵਿੰਦਰ ਜਡੇਜਾ ਦੇ ਚੌਕੇ ਦੇ ਦਮ 'ਤੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਦੱਸ ਦਈਏ ਕੀ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਟੀਮ ਲਈ ਸ਼ੇਨ ਵਾਟਸਨ ਤੇ ਰਿਤੁਰਾਜ ਗਾਇਕਵਾੜ ਨੇ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਮਿਲ ਕੇ ਪਾਵਰਪਲੇ ਵਿਚ 44 ਦੌੜਾਂ ਜੋੜੀਆਂ। ਟੂਰਨਾਮੈਂਟ ਵਿਚ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਵਰੁਣ ਚਕਰਵਰਤੀ ਨੇ ਸ਼ੇਨ ਵਾਟਸਨ ਦਾ ਵਿਕਟ ਹਾਸਲ ਕੀਤਾ।
More News
NRI Post