ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਦੇ ADGP ਹੋਣ ਦਾ ਝਾਂਸਾ ਦੇ ਕੇ ਜਲੰਧਰ ਦੇ ਏਜੰਟ ਨਾਲ 5.76 ਲੱਖ ਰੁਪਏ ਦੀ ਠੱਗੀ ਕਰਨ ਵਾਲੇ 2 ਦੋਸ਼ੀਆਂ ਨੂੰ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਦੋਵਾਂ ਦੋਸ਼ੀਆਂ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਵੀ ਡੇਢ ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਇਸ ਬਾਰੇ ਦੋਵੇ ਦੋਸ਼ੀਆਂ ਨੇ ਪੁੱਛਗਿੱਛ ਤੋਂ ਬਾਅਦ ਖ਼ੁਲਾਸਾ ਕੀਤਾ ਹੈ। ਪੁਲਿਸ ਵਲੋਂ ਦੋਵੇ ਬਦਮਾਸ਼ਾਂ ਨੂੰ ਪੰਚਕੁਲਾ ਦੇ ਇੱਕ ਕਲੱਬ ਤੋਂ ਗ੍ਰਿਫ਼ਤਾਰ ਕੀਤਾ ਗਿਆ । ਦੋਸ਼ੀਆਂ ਦੀ ਪਛਾਣ ਹਰਿਆਣਾ ਦੇ ਰਹਿਣ ਵਾਲੇ ਮ੍ਰਿਣਾਕ ਤੇ ਰਾਘਵ ਦੇ ਰੂਪ 'ਚ ਹੋਈ ਹੈ । ਦੋਵੇ ਇਸ ਸਮੇ ਥਾਣੇ 'ਚ 2 ਦਿਨਾਂ ਦੇ ਰਿਮਾਂਡ 'ਤੇ ਹਨ। ਪੁਲਿਸ ਅਨੁਸਾਰ ਉਹ ਰਿਸ਼ਭ ਪੰਤ ਨੂੰ ਕ੍ਰਿਕਟ ਰਾਹੀਂ ਜਾਂਦੇ ਸਨ। ਜਾਣਕਾਰੀ ਅਨੁਸਾਰ ਸਾਲ 2021 'ਚ ਦੋਸ਼ੀ ਨੇ ਰਿਸ਼ਭ ਪੰਤ ਨੂੰ ਲਗਜ਼ਰੀ ਵਸਤੂਆਂ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਿਹਾ ਸੀ ਤੇ ਉਸ ਨੂੰ ਮਹਿੰਗੀਆਂ ਘੜੀਆਂ ਤੇ ਮੋਬਾਈਲ ਸਸਤੇ ਮੁੱਲ 'ਤੇ ਦੇਣ ਦਾ ਕਿਹਾ ਸੀ ਪਰ ਡੇਢ ਕਰੋੜ ਰੁਪਏ ਲੈ ਕੇ ਦੋਵਾਂ ਨੇ ਠੱਗੀ ਮਾਰੀ ਸੀ ।ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਕਾਰੋਬਾਰੀਆਂ ਨਾਲ ਠੱਗੀ ਕੀਤੀ ਹੈ ।
by jaskamal