by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਜੀਲੈਂਸ ਬਿਊਰੋ ਵਲੋਂ ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ । ਦੱਸ ਦਈਏ ਕਿ ਚੰਨੀ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਹੋਣ ਦੀ ਕਾਰਵਾਈ ਚੱਲ ਰਹੀ ਹੈ। ਦੱਸਿਆ ਜਾ ਰਿਹਾ ਕੁਝ ਸਮੇ ਪਹਿਲਾਂ CM ਮਾਨ ਨੇ ਕਿਹਾ ਸੀ ਕਿ ਚੰਨੀ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਫਾਈਲ ਹੈ। ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵਿਦੇਸ਼ ਨਾ ਜਾਣ ਦੀ ਗੱਲ ਬੋਲੀ ਸੀ। ਚੰਨੀ ਨੇ ਕਿਹਾ ਕਿ ਉਹ ਡਰਨ ਵਾਲਿਆਂ 'ਚੋ ਨਹੀ ਤੇ ਨਾ ਨਹੀ ਪੰਜਾਬ ਛੱਡ ਕੇ ਕਿਤੇ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਮੈ ਵਿਜੀਲੈਂਸ ਦੀ ਜਾਂਚ 'ਚ ਆਪਣਾ ਪੂਰਾ ਸਹਿਯੋਗ ਦੇਵਾਂਗਾ ,ਜਦੋ ਵੀ ਅਧਿਕਾਰੀ ਮੈਨੂੰ ਸੱਦਣ ਗਏ….ਮੈ ਹਾਜ਼ਰ ਹੋ ਜਾਵਾਂਗਾ।