by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹੁਣ ਆਪਣੇ ਆਖਰੀ ਪੜਾਅ 'ਤੇ ਹੈ। ਅੱਜ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੌਰਾਨ ਪਠਾਨਕੋਟ ਨੂੰ ਆਪਣੀ ਰੈਲੀ ਸੰਬੋਧਨ ਕਰਨਗੇ ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਨੂੰ ਇੱਕ ਕ੍ਰਾਂਤੀਕਾਰੀ ਲੀਡਰ ਦੱਸਿਆ, ਉੱਥੇ ਹੀ CM ਮਾਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਸਿਆਸਤ 'ਚ ਫਿਰਕੂਪੁਣੇ ਦੀ ਕੋਈ ਜਗ੍ਹਾ ਨਹੀ ਹੈ । ਚੰਨੀ ਨੇ ਕਿਹਾ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਹੈ ।
ਚੰਨੀ ਨੇ ਕਿਹਾ ਰਾਹੁਲ ਗਾਂਧੀ ਨੇ ਇਹ ਨਵੀ ਸ਼ੁਰੂਆਤ ਕੀਤੀ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਭਗਵੰਤ ਮਾਨ ,ਰਾਹੁਲ ਗਾਂਧੀ ਦੀ ਸੋਚ ਨੂੰ ਦੇਖਣ ਤੇ ਆਪਣੀ ਮਾਨਸਿਕਤਾ ਸਥਿਤੀ ਨੂੰ ਦੇਖੇ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ 125ਵਾਂ ਦਿਨ ਹੈ । ਰਾਹੁਲ ਗਾਂਧੀ ਇਸ ਦੌਰਾਨ ਪੰਜਾਬ ਦੇ ਵੱਖ- ਵੱਖ ਸ਼ਹਿਰ 'ਚੋ ਲੰਘ ਰਹੇ ਹਨ । ਪਠਾਨਕੋਟ ਤੋਂ ਯਾਤਰਾ ਹੁਣ ਜੰਮੂ-ਕਸ਼ਮੀਰ 'ਚ ਪ੍ਰਵੇਸ਼ ਹੋਵੇਗੀ ।