ਕੈਨੇਡਾ ਦੇ ਕੈਲਗਰੀ ਪਾਰਕਸ ਐਂਡ ਪਾਥਵੇ ਨਿਯਮਾਂ ਵਿਚ ਹੋਇਆਂ ਤਬਦੀਲੀਆਂ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਲਗਰੀ ਵਿਚਲੇ ਪਾਥਵੇ ਉੱਪਰ ਤੇਜ਼ ਗਤੀ ਨਾਲ ਸਾਈਕਲ ਚਲਾਉਣ ਵਾਲਿਆਂ ਲਈ ਜੁਰਮਾਨੇ 'ਚ ਵਾਧਾ ਕਰ ਦਿੱਤਾ ਗਿਆ ਹੈ। ਪਾਰਕਸ ਐਂਡ ਪਾਥਵੇ ਨਿਯਮਾਂ ਵਿਚ ਕਈ ਹੋਰ ਤਬਦੀਲੀਆਂ ਕੀਤੇ ਜਾਣ ਦੀ ਵੀ ਖ਼ਬਰ ਹੈ। 2018 ਵਿਚ ਪੂਰੇ ਕੀਤੇ ਗਏ ਰਿਵਿਊ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਪਾਥਵੇ ਉੱਪਰ ਤੇਜ਼ ਗਤੀ ਸਾਈਕਲ ਸਵਾਰ, ਪੈਦਲ ਜਾਣ ਵਾਲਿਆਂ ਲਈ ਖ਼ਤਰਾ ਬਣ ਰਹੇ ਹਨ। 

ਇਨ੍ਹਾਂ ਉੱਪਰ ਸਾਈਕਲ ਦੀ ਸਪੀਡ 20 ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਤੇ 30 ਕਿਲੋਮੀਟਰ/ਘੰਟਾ ਦੀ ਸਪੀਡ ਨਾਲ ਜਾਣ ਵਲਿਆਂ ਨੂੰ 150 ਡਾਲਰ ਅਤੇ ਇਸ ਤੋਂ ਉਪਰ ਸਪੀਡ ਨਾਲ ਸਾਈਕਲ ਚਲਾਉਣ ਵਾਲਿਆਂ ਨੂੰ 400 ਡਾਲਰ ਤਕ ਜੁਰਮਾਨਾ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਜੁੁਰਮਾਨਾ ਸਿਰਫ਼ 50 ਡਾਲਰ ਹੀ ਸੀ। ਕਈ ਸਾਈਕਲ ਚਾਲਕਾਂ ਨੇ ਜੁੁਰਮਾਨੇ ਦੀ ਇਸ ਰਾਸ਼ੀ ਵਿਚ ਵਾਧਾ ਕੀਤੇ ਜਾਣ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ।