ਹੁਣ ਚੰਡੀਗੜ੍ਹ ਦੀ ਹੋਵੇਗੀ ਆਪਣੀ ਰਣਜੀ ਟੀਮ, BCCI ਤੋਂ ਮਿਲੀ ਮਾਨਤਾ

by

ਚੰਡੀਗੜ੍ਹ (ਵਿਕਰਮ ਸਹਿਜਪਾਲ) : ਹੁਣ ਚੰਡੀਗੜ੍ਹ ਦੀ ਟੀਮ ਵੀ ਰਣਜੀ 'ਚ ਖੇਡਦੀ ਦਿਖਾਈ ਦੇਵੇਗੀ। ਬੀਸੀਸੀਆਈ ਵੱਲੋਂ ਚੰਡੀਗੜ੍ਹ ਕ੍ਰਿਕਟ ਨੂੰ ਮਾਨਤਾ ਦੇ ਦਿੱਤੀ ਗਈ ਹੈ। ਯੂਟੀਸੀਏ ਦੇ ਪ੍ਰਧਾਨ ਸੰਜੈ ਟੰਡਨ ਨੇ ਦੱਸਿਆ ਕਿ ਬੀਸੀਸੀਆਈ ਨੇ ਚੰਡੀਗੜ੍ਹ ਕ੍ਰਿਕਟ ਨੂੰ ਮਾਨਤਾ ਦੇਣ 'ਤੇ ਸਹਿਮਤੀ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਬੀਸੀਸੀਆਈ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਨੂੰ ਬੋਰਡ 'ਚ ਕ੍ਰਿਕੇਟ ਦਰਜਾ ਪ੍ਰਾਪਤ ਸੂਬੇ ਦੇ ਤੌਰ 'ਤੇ ਸ਼ਾਮਲ ਕਰ ਲਿਆ ਗਿਆ ਹੈ। 

ਯੂਟੀਸੀਏ ਨੂੰ ਸਾਲ 1982 'ਚ ਰਜਿਸਟਰ ਕੀਤਾ ਗਿਆ ਸੀ ਅਤੇ ਕਈ ਸਾਲਾਂ ਤੋਂ ਬਾਅਦ ਚੰਡੀਗੜ੍ਹ ਨੂੰ ਮਾਨਤਾ ਦਿੱਤੀ ਗਈ ਹੈ। ਚੰਡੀਗੜ੍ਹ: ਹੁਣ ਚੰਡੀਗੜ੍ਹ ਦੀ ਟੀਮ ਵੀ ਰਣਜੀ 'ਚ ਖੇਡਦੀ ਦਿਖਾਈ ਦੇਵੇਗੀ। ਬੀਸੀਸੀਆਈ ਵੱਲੋਂ ਚੰਡੀਗੜ੍ਹ ਕ੍ਰਿਕਟ ਨੂੰ ਮਾਨਤਾ ਦੇ ਦਿੱਤੀ ਗਈ ਹੈ। ਯੂਟੀਸੀਏ ਦੇ ਪ੍ਰਧਾਨ ਸੰਜੈ ਟੰਡਨ ਨੇ ਦੱਸਿਆ ਕਿ ਬੀਸੀਸੀਆਈ ਨੇ ਚੰਡੀਗੜ੍ਹ ਕ੍ਰਿਕਟ ਨੂੰ ਮਾਨਤਾ ਦੇਣ 'ਤੇ ਸਹਿਮਤੀ ਬਣਾ ਲਈ ਹੈ। 

ਉਨ੍ਹਾਂ ਕਿਹਾ ਕਿ ਬੀਸੀਸੀਆਈ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਨੂੰ ਬੋਰਡ 'ਚ ਕ੍ਰਿਕੇਟ ਦਰਜਾ ਪ੍ਰਾਪਤ ਸੂਬੇ ਦੇ ਤੌਰ 'ਤੇ ਸ਼ਾਮਲ ਕਰ ਲਿਆ ਗਿਆ ਹੈ। ਯੂਟੀਸੀਏ ਨੂੰ ਸਾਲ 1982 'ਚ ਰਜਿਸਟਰ ਕੀਤਾ ਗਿਆ ਸੀ ਅਤੇ ਕਈ ਸਾਲਾਂ ਤੋਂ ਬਾਅਦ ਚੰਡੀਗੜ੍ਹ ਨੂੰ ਮਾਨਤਾ ਦਿੱਤੀ ਗਈ ਹੈ।