ਨਿਊਜ਼ ਡੈਸਕ : ਕੋਵਿਡ ਦੇ ਘੱਟ ਹੁੰਦੇ ਮਾਮਲਿਆਂ ਦੇ ਨਾਲ ਹੀ ਪੀਜੀਆਈ ਓਪੀਡੀ ਖੋਲ੍ਹਣ ਲਈ ਤਿਆਰ ਹੈ। ਹਾਲਾਂਕਿ ਵਾਕ ਇਨ ਮਰੀਜ਼ਾਂ ਲਈ ਫਿਲਹਾਲ ਸਵੇਰੇ 8 ਤੋਂ 9 ਵਜੇ ਤੱਕ ਹੀ ਰਜਿਸਟ੍ਰੇਸ਼ਨ ਕਾਊਂਟਰ ਖੋਲ੍ਹਿਆ ਜਾਵੇਗਾ ਤਾਂ ਜੋ ਜ਼ਿਆਦਾ ਭੀੜ ਨਾ ਹੋਵੇ। ਉੱਥੇ ਹੀ ਮਰੀਜ਼ਾਂ ਦੀ ਸਹੂਲਤ ਨੂੰ ਵੇਖਦਿਆਂ ਵਾਕ ਇਨ ਦੇ ਨਾਲ ਹੀ ਆਨਲਾਈਨ ਟੈਲੀ ਕੰਸਲਟੇਸ਼ਨ ਵੀ ਜਾਰੀ ਰਹੇਗੀ। 14 ਫਰਵਰੀ ਤੋਂ ਰੋਜ਼ਾਨਾ ਇਕ ਘੰਟੇ ਤੱਕ ਮਰੀਜ਼ ਕਾਊਂਟਰ ’ਤੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।
ਆਉਣ ਵਾਲੇ ਦਿਨਾਂ 'ਚ ਰਜਿਸਟ੍ਰੇਸ਼ਨ ਦਾ ਸਮਾਂ ਵਧਾ ਦਿੱਤਾ ਜਾਵੇਗਾ। ਵਾਕ ਇਨ ਦੇ ਨਾਲ ਹੀ ਟੈਲੀ ਕੰਸਲਟੇਸ਼ਨ ਰਾਹੀਂ ਮਰੀਜ਼ਾਂ ਨੂੰ ਇਲਾਜ ਦੇਣ ਦੇ ਨਾਲ ਹੀ ਡਾਕਟਰ ਨੂੰ ਲੱਗਦਾ ਹੈ ਕਿ ਫਿਜ਼ੀਕਲ ਚੈੱਕਅਪ ਦੀ ਲੋੜ ਹੈ ਤਾਂ ਸਹੂਲਤ ਵੀ ਪਹਿਲਾਂ ਵਾਂਗ ਜਾਰੀ ਰਹੇਗੀ। ਉੱਥੇ ਹੀ ਪੀਜੀਆਈ ਨੇ ਵਾਕ ਇਨ ਸਰਵਿਸ ਭਾਵ ਰਜਿਸਟ੍ਰੇਸ਼ਨ ਦੇ ਸਮੇਂ ਲੋਕਾਂ ਨੂੰ ਕੋਵਿਡ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਹੈ। ਥੋੜ੍ਹੀ ਜਿਹੀ ਵੀ ਲਾਪਰਵਾਹੀ ਇਨਫੈਕਸ਼ਨ ਨੂੰ ਵਧਾਉਣ ਦਾ ਕੰਮ ਕਰ ਸਕਦੀ ਹੈ। ਗਵਰਨਰ ਨੇ ਯੂਟੀ ਪ੍ਰਸ਼ਾਸਨ ਦੇ ਨਾਲ ਬੈਠਕ ਵਿਚ ਪੀਜੀਆਈ ਨੂੰ ਵਾਕ ਇਨ ਸਰਵਿਸ ਲਈ ਕਿਹਾ ਗਿਆ। ਨਾਲ ਹੀ ਜੀਐੱਮਸੀ ਐੱਚ ਤੇ ਜੀਐੱਮਐੱਸ ਐੱਚ ਨੂੰ ਪਹਿਲਾਂ ਵਾਂਗ ਰੁਟੀਨ ਓਪੀਡੀ ਸਰਵਿਸ ਸ਼ੁਰੂ ਕਰਨ ਲਈ ਕਿਹਾ ਗਿਆ ਹੈ।