ਮੀਡੀਆ ਡੈਸਕ ( NRI MEDIA )
ਅਮਰਿੰਦਰ ਗਿੱਲ ਦੀ ਆਉਣ ਵਾਲੀ ਨਵੀਂ ਫਿਲਮ ਚਲ ਮੇਰਾ ਪੁੱਤ ਦਾ ਟਰੇਲਰ ਰਿਲਿਜ਼ ਹੋ ਗਿਆ ਹੈ , ਇਸ ਫਿਲਮ ਨੂੰ ਲੈ ਕੇ ਲੰਮੇ ਸਮੇ ਤੋਂ ਚਰਚਾ ਚਲ ਰਹੀ ਸੀ ਕਿ ਆਖ਼ਰ ਇਸ ਫਿਲਮ ਵਿਚ ਕਿਹੋ ਜਹੀ ਕਹਾਣੀ ਨੂੰ ਦਿਖਾਈ ਜਾਵੇਗਾ , ਫਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਇਹ ਸਭ ਸਾਫ ਹੋ ਗਿਆ ਹੈ , ਇਸ ਫਿਲਮ ਵਿਚ ਵਿਦੇਸ਼ ਵਿਚ ਰਹਿੰਦੇ ਪੰਜਾਬੀ ਨੌਜਵਾਨਾਂ ਦੀ ਮਿਹਨਤ ਅਤੇ ਉਨੀਂਦਰੇ ਸੁਪਨਿਆਂ ਨੂੰ ਦਿਖਾਈ ਜਾਵੇਗਾ ਕਿ ਕਿਵੇਂ ਉਹ ਆਪਣੇ ਪਰਿਵਾਰ ਲਈ ਸਭ ਕੁਝ ਛੱਡ ਕੇ ਬੇਗਾਨੇ ਦੇਸ਼ ਜਾਂਦੇ ਹਨ , ਫਿਲਮ ਦਾ ਟ੍ਰੇਲਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ |
ਇਸ ਫਿਲਮ ਵਿਚ ਅਮਰਿੰਦਰ ਗਿੱਲ ਦੇ ਨਾਲ ਸਿਮੀ ਚਾਹਲ ਨਜ਼ਰ ਆਉਣਗੇ , ਫਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਪੰਜਾਬ ਰਹਿੰਦੇ ਮਾਪੇ ਆਪਣੇ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਲਈ ਕਹਿੰਦੇ ਹਨ , ਇਸ ਫਿਲਮ ਵਿਚ ਇਫਤਿਖਾਰ ਠਾਕੁਰ, ਨਾਸਿਰ ਚਿਨੋਨੀ, ਅਕਰਮ ਉਦਾਸ, ਹਰਦੀਪ ਗਿੱਲ ਅਤੇ ਗੁਰਸ਼ਬਦ ਜਿਹੇ ਕਈ ਸਿਤਾਰੇ ਨਜ਼ਰ ਆਉਣਗੇ , ਇਸ ਫਿਲਮ ਵਿਚ ਪਾਕਿਸਤਾਨੀ ਕਲਾਕਾਰ ਖਿੱਚ ਦਾ ਕੇਂਦਰ ਹੋਣਗੇ , ਫਿਲਮ ਹਾਸਿਆਂ ਨਾਲ ਭਰਪੂਰ ਹੈ , ਇਹ ਫਿਲਮ 26 ਜੁਲਾਈ 2019 ਨੂੰ ਰਿਲੀਜ ਹੋਵੇਗੀ |