ਓਟਾਵਾ (ਐੱਨ.ਆਰ.ਆਈ. ਮੀਡਿਆ) - ਕੋਵਿਡ-19 ਮਹਾਂਮਾਰੀ ਦੌਰਾਨ ਵਿੱਤੀ ਤੌਰ ਉੱਤੇ ਕੈਨੇਡੀਅਨਾਂ ਦੀ ਮਦਦ ਲਈ 6 ਅਪ੍ਰੈਲ ਨੂੰ ਸ਼ੁਰੂ ਕੀਤਾ ਗਿਆ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ (ਸੀ.ਈ.ਆਰ.ਬੀ.) ਪ੍ਰੋਗਰਾਮ ਐਤਵਾਰ ਨੂੰ ਖਤੱਮ ਗਿਆ। ਇਸ ਫੈਡਰਲ ਇਨਕਮ ਅਸਿਸਟੈਂਸ ਪ੍ਰੋਗਰਾਮ ਤਹਿਤ 8.5 ਮਿਲੀਅਨ ਕੈਨੇਡੀਅਨਜ਼ ਨੂੰ ਮਹੀਨੇ ਦੇ 2000 ਡਾਲਰ (ਪ੍ਰਤੀ ਵਿਅਕਤੀ) ਮੁਹੱਈਆ ਕਰਵਾਏ ਗਏ।
ਇਸ ਦੀ ਥਾਂ ਉੱਤੇ ਹੁਣ ਇੰਪਲਾਇਮੈਂਟ ਇੰਸ਼ੋਰੈਂਸ (ਈ.ਆਈ.) ਹੀ ਬਹੁ ਗਿਣਤੀ ਕੈਨੇਡੀਅਨਾਂ ਦਾ ਬੁੱਤਾ ਸਾਰੇਗੀ। ਜਿਸ ਕਿਸੇ ਨੇ ਵੀ ਸੀ.ਈ.ਆਰ.ਬੀ. ਲਈ ਅਪਲਾਈ ਕੀਤਾ ਹੈ ਤੇ ਸਰਵਿਸ ਕੈਨੇਡਾ ਰਾਹੀਂ ਇਸ ਨੂੰ ਹਾਸਲ ਕੀਤਾ ਹੈ ਉਸ ਨੂੰ ਹੁਣ ਆਟੋਮੈਟਿਕਲੀ ਇੰਪਲਾਇਮੈਂਟ ਇੰਸ਼ੋਰੈਂਸ ਹਾਸਲ ਹੋਵੇਗੀ।
ਜੇ ਕਿਸੇ ਨੇ ਸੀ.ਆਰ.ਏ. ਰਾਹੀਂ ਸੀ.ਈ.ਆਰ.ਬੀ .ਲਈ ਅਪਲਾਈ ਕੀਤਾ ਤੇ ਇਸ ਨੂੰ ਹਾਸਲ ਕੀਤਾ ਸੀ ਉਸ ਨੂੰ ਨਵੇਂ ਸਿਰੇ ਤੋਂ ਈ.ਆਈ. ਲਈ ਅਪਲਾਈ ਕਰਨਾ ਹੋਵੇਗਾ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਦੀ ਪਹਿਲੀ ਅਦਾਇਗੀ 11 ਅਕਤੂਬਰ ਤੋਂ ਹੋਣੀ ਸ਼ੁਰੂ ਹੋਵੇਗੀ ਤੇ 14 ਅਕਤੂਬਰ ਤੱਕ 80 ਫੀਸਦੀ ਨੂੰ ਅਦਾਇਗੀਆਂ ਹੋਣ ਦੀ ਸੰਭਾਵਨਾ ਹੈ। ਬਾਕੀ ਰਹਿੰਦੇ 10 ਫੀਸਦੀ ਕੈਨੇਡੀਅਨਾਂ ਨੂੰ ਅਗਲੇ 2 ਹਫਤਿਆਂ ਵਿੱਚ ਇਸ ਦੀਆਂ ਅਦਾਇਗੀਆਂ ਹੋਣ ਦੀ ਉਮੀਦ ਹੈ।