ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਦੀਪ ਸਿੰਘ ਅੱਪਰਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਈ. ਡੀ. ਦੇ ਜ਼ਰੀਏ ਝੂਠੇ ਸ਼ਰਾਬ ਮਾਮਲੇ ਚ ਗ੍ਰਿਫਤਾਰ ਕਰਨ ਦੀ ਸੋਚ ਵਿਚ ਹੈ। ਜਿਸ ਕਰਕੇ ਬਾਰ ਬਾਰ ਗ਼ੈਰ ਸੰਵਿਧਾਨਿਕ ਸੰਮਣ ਭੇਜ ਕੇ ਕੇਜਰੀਵਾਲ ਜੀ ਨੂੰ ਜਾਂਚ ਲਈ ਬੁਲਾਕੇ ਗ੍ਰਿਫਤਾਰ ਕਰਨਾ ਚਹੁੰਦੀ ਹੈ।
ਅੱਪਰਾ ਨੇ ਕਿਹਾ ਕਿ ਅਖੌਤੀ ਦਿੱਲੀ ਸ਼ਰਾਬ ਘੋਟਾਲਾ ਜਿਸ 'ਚ ਹਜੇ ਤੱਕ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਰਾਜ ਸਭਾ ਮੈਂਬਰ ਦੀਆਂ ਗ੍ਰਿਫਤਾਰੀਆਂ ਤਾਂ ਹੋਈਆਂ ਨੇ ਪਰ ਆਪਣੇ ਆਪ ਦਾ ਅਨੋਖਾ ਘਪਲਾ ਹੈ ਜਿਸ ਚ ਇਕ ਵੀ ਰੁਪਿਆ ਬਰਾਮਦ ਯਾ ਸਾਬਤ ਨਹੀਂ ਹੋਇਆ ਹੈ।
ਅੱਪਰਾ ਨੇ ਕਿਹਾ ਕਿ ਜੇ ਈ. ਡੀ. ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਚ ਈ. ਡੀ. ਵਲੋਂ ਅਨੇਕਾਂ ਕਾਂਗਰਸ ਅਕਾਲੀ ਅਤੇ ਹੋਰ ਪਾਰਟੀਆਂ ਦੇ ਆਗੂਆਂ ਕੋਲੋਂ ਅਲੱਗ ਅਲੱਗ ਮਾਮਲੇ 'ਚ ਪੁੱਛ ਪੜਤਾਲ ਤਾਂ ਹੋਈ ਹੈ ਪਰ ਕਦੇ ਕਿਸੇ ਨੂੰ ਹੱਥ ਨਹੀਂ ਪਾਇਆ ਤੇ ਨਾ ਹੀ ਗ੍ਰਿਫਤਾਰੀ ਹੋਈ। ਜਦਕਿ ਈ. ਡੀ. ਕੋਲ ਉਹਨਾਂ ਖਿਲਾਫ ਪੁਖਤਾ ਜਾਣਕਾਰੀਆਂ ਹਨ ਜਿਸ ਕਾਰਣ ਇਹ ਸਾਫ ਜਾਪਦਾ ਹੈ ਕਿ ਕੇਂਦਰ ਈ. ਡੀ. ਨੂੰ ਕੇਵਲ ਇਮਾਨਦਾਰ ਸ਼ਾਸਨ ਦਾ ਹੋਕਾ ਦੇਣ ਵਾਲੀ ਆਮ ਆਦਮੀ ਪਾਰਟੀ ਦੇ ਖਿਲਾਫ ਵਰਤ ਰਹੀ ਹੈ ਕਿਉਂਕਿ ਇਹਨਾਂ ਨੂੰ ਕੇਵਲ ਕੇਜਰੀਵਾਲ ਤੋਂ ਡਰ ਹੈ।
ਅੱਪਰਾ ਨੇ ਕਿਹਾ ਕਿ ਭਾਰਤ ਦਾ ਹਰ ਵੱਡਾ ਅਦਾਰਾ ਚਾਹੇ ਉਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੈ ਜਿਵੇੰ ਆਰਮੀ ਅਤੇ ਦਿਫੈਂਸ ਦੇ ਨਾਲ ਜੁੜੇ ਅਦਾਰੇ ਵੀ ਆਰ. ਟੀ. ਆਈ. ਦੇ ਦਾਇਰਾ ਵਿਚ ਹਨ ਪਰ ਈ. ਡੀ. ਆਰ. ਟੀ. ਆਈ. ਜ਼ਰੀਏ ਲੋਕਾਂ ਨੂੰ ਜਵਾਬਦੇਹ ਨਹੀਂ ਹੈ ਜਿਸ ਕਾਰਣ ਮੌਜੂਦਾ ਸਰਕਾਰ ਦੇ ਵਿਰੋਧੀ ਅਤੇ ਅਲੋਚਕਾਂ ਖਿਲਾਫ ਮਨਮਰਜ਼ੀ ਕਰਕੇ ਵਰਤਿਆ ਜਾਂਦਾਂ ਹੈ।
ਸੁਖਦੀਪ ਅੱਪਰਾ ਨੇ ਮੰਗ ਕੀਤੀ ਹੈ ਕਿ ਈ. ਡੀ. ਨੂੰ ਜਲਦ ਹੀ ਜਾਣਕਾਰੀ ਦੇ ਅਧਿਕਾਰ ਵਾਲੇ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇ ਤਾਂ ਜੋ ਦੇਸ਼ ਦੀ ਜਨਤਾ ਨੂੰ ਜਾਣਕਾਰੀ ਮਿੱਲ ਸਕੇ ਕਿ ਕਿਸ ਨਾਲ ਕਿਉਂ ਅਤੇ ਕਿਹੋ ਜਿਹੀ ਕਾਰਵਾਈ ਹੋ ਰਹੀ ਹੈ ਜਾਂ ਹੋਣੀ ਚਾਹੀਦੀ ਹੈ, ਉਹਨਾਂ ਕਿਹਾ ਕਿ ਇਸ ਲਈ ਅਸੀਂ ਜਲਦ ਹੀ ਡੀ. ਸੀ. ਸਾਹਿਬ ਨੂੰ ਮੰਗ ਪੱਤਰ ਦੇਵਾਂਗੇ।