ਜੰਮੂ-ਕਸ਼ਮੀਰ (ਦੇਵ ਇੰਦਰਜੀਤ) : ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ 'ਤੇ ਰਾਜਨੀਤਕ ਫਾਇਦੇ ਲਈ ਚਬਾਹੁਬਲਜ ਦੇ ਇਸਤੇਮਾਲ ਦੀ ਨੀਤੀ ਦਾ ਦੋਸ਼ ਲਗਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹਾਲਾਤ ਕਾਫੀ ਭੈਣੇ ਹੁੰਦੇ ਜਾ ਰਹੇ ਹਨ।
ਮੁਫਤੀ ਨੇ ਦਾਅਵਾ ਕੀਤਾ ਕਿ ਅਨੰਤਨਾਗ ਜ਼ਿਲ੍ਹੇ ਵਿੱਚ ਪਿਛਲੇ ਵੀਰਵਾਰ ਨੂੰ ਸੀ.ਆਰ.ਪੀ.ਐੱਫ. ਕਰਮਚਾਰੀਆਂ ਦੀਆਂ ਗੋਲੀਆਂ ਨਾਲ ਢੇਰ ਹੋਏ ਇੱਕ ਮੁਸਲਮਾਨ ਵਿਅਕਤੀ ਦੇ ਪਰਿਵਾਰ ਨੂੰ ਮਿਲਣ ਨਹੀਂ ਦੇਣ ਲਈ ਉਨ੍ਹਾਂ ਨੂੰ ਨਜ਼ਰਬੰਦ ਰੱਖਿਆ ਗਿਆ ਹੈ।
ਮਹਿਬੂਬਾ ਨੇ ਆਪਣੇ ਟਵਿੱਟਰ 'ਤੇ ਲਿਖਿਆ, ਜੰਮੂ-ਕਸ਼ਮੀਰ ਦੀ ਸਥਿਤੀ ਕਾਫੀ ਭੈੜੀ ਹੋ ਗਈ ਹੈ। ਮੇਰਾ ਡਰ ਇਸ ਸੱਚਾਈ ਨਾਲ ਹੋਰ ਵੀ ਵੱਧ ਗਿਆ ਹੈ ਕਿ ਸੁਧਾਰ ਦੀ ਬਜਾਏ, ਭਾਰਤ ਸਰਕਾਰ ਚੋਣਾਂ ਵਿੱਚ ਰਾਜਨੀਤਕ ਫਾਇਦਾ ਹਾਸਲ ਕਰਨ ਲਈ ਤਾਕਤ ਦੇ ਇਸਤੇਮਾਲ ਦੀ ਨੀਤੀ ਜਾਰੀ ਰੱਖੇਗੀ। ਇਸ ਦਾ ਕਾਰਨ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਹਨ।
ਅੱਜ ਇੱਕ ਵਾਰ ਫਿਰ ਨਜ਼ਰਬੰਦ ਹਾਂ। ਸੀ.ਆਰ.ਪੀ.ਐੱਫ. ਨਾਲ ਮੁਕਾਬਲੇ ਵਿੱਚ ਮਾਰੇ ਗਏ ਨਿਰਦੋਸ਼ ਨਾਗਰਿਕ ਦੇ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੀ ਸੀ। ਭਾਰਤ ਸਰਕਾਰ ਚਾਹੁੰਦੀ ਹੈ ਕਿ ਅਸੀਂ ਚੋਣਵੀਆਂ ਹੱਤਿਆਵਾਂ ਦੀ ਨਿੰਦਾ ਕਰੀਏ।
ਉਹ ਸਿਰਫ ਉਨ੍ਹਾਂ ਮਾਮਲਿਆਂ ਵਿੱਚ ਨਾਰਾਜ਼ ਹੁੰਦੇ ਹਾਂ, ਜਿੱਥੇ ਨਫ਼ਰਤ ਦੀ ਰਾਜਨੀਤੀ ਲੋਕਾਂ ਦਾ ਧਰੁਵੀਕਰਨ ਕਰਨ ਲਈ ਸ਼ੁਰੂ ਕੀਤੀ ਜਾ ਸਕਦੀ ਹੈ।
ਪਰਵੇਜ ਅਹਿਮਦ ਦੀ ਮੌਤ ਸੀ.ਆਰ.ਪੀ.ਐੱਫ. ਕਰਮਚਾਰੀਆਂ ਦੀਆਂ ਗੋਲੀਆਂ ਨਾਲ ਉਸ ਸਮੇਂ ਹੋਈ ਸੀ, ਜਦੋਂ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਇੱਕ ਸੀਮਾ ਚੌਕੀ ਕੋਲ ਰੁੱਕਣ ਦਾ ਸੰਕੇਤ ਦਿੱਤਾ ਸੀ ਪਰ ਉਹ ਆਪਣਾ ਵਾਹਨ ਰੋਕਣ ਵਿੱਚ ਅਸਫਲ ਰਿਹਾ ਸੀ।
ਉਹ ਉਸੇ ਦਿਨ ਮਾਰਿਆ ਗਿਆ ਸੀ, ਜਦੋਂ ਸ਼ਹਿਰ ਦੇ ਈਦਗਾਹ ਇਲਾਕੇ ਵਿੱਚ ਅੱਤਵਾਦੀਆਂ ਨੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।