CBSE ਦਸਵੀਂ ਦਾ ਰਿਜ਼ਲਟ ਐਲਾਨ, ਬਠਿੰਡਾ ਦੀ ਮਾਨਿਆ ਨੇ ਦੇਸ਼ ਭਰ ‘ਚ ਸੰਯੁਕਤ ਰੂਪ ਤੋਂ ਪਹਿਲਾ ਸਥਾਨ

by mediateam

ਬਠਿੰਡਾ : CBSE ਨੇ ਜਮਾਤ ਦਸਵੀਂ ਦਾ ਰਿਜ਼ਲਟ ਐਲਾਨ ਕਰ ਦਿੱਤਾ ਹੈ। 13 ਟਾਪਰਾਂ 'ਚ ਪੰਚਕੂਲਾ ਜ਼ੋਨ 'ਚ ਸੇਂਟ ਜੇਵੀਅਰ ਸਕੂਲ ਮਾਡਲ ਟਾਊਨ ਫੇਜ਼-ਦੋ ਬਠਿੰਡਾ ਦੀ ਮਾਨਿਆ ਨੇ ਦੇਸ਼ ਭਰ 'ਚ ਸੰਯੁਕਤ ਰੂਪ ਤੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਪੰਚਕੂਲਾ ਜ਼ੋਨ 'ਚ ਕਾਨਵੇਂਟ ਆਫ ਜੀਸਸ ਐਂਡ ਮੈਰੀ ਅੰਬਾਲਾ ਹਰਿਆਣਾ ਦੀ ਦਿਵਜੋਤ ਕੌਰ ਜੱਗੀ ਤੇ ਪੀਕੇਆਰ ਜੈਨ ਸਕੂਲ ਅੰਬਾਲਾ ਦੀ ਕਾਸ਼ਵੀ ਜੈਨ ਨੇ ਦੇਸ਼ 'ਚ ਸੰਯੁਕਤ ਰੂਪ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥੀ ਆਪਣਾ ਰਿਜ਼ਲਟ CBSE ਦੀ ਅਧਿਕਾਰਿਕ ਵੈਬਸਾਈਟ cbseresults.nic.in ਤੇ cbse.nic.in 'ਤੇ ਦੇਖ ਸਕਦੇ ਹਨ।

ਸੀਬੀਐੱਸਈ ਵੱਲੋਂ ਸੋਮਵਾਰ ਨੂੰ ਐਲਾਨ 10ਵੀਂ ਕਲਾਸ ਦੇ ਨਤੀਜੇ 'ਚੋਂ ਜਗਰਾਓਂ ਡੀਏਵੀ ਸਕੂਲ ਦੇ ਵਿਦਿਆਰਥੀ ਨਵੀਸ਼ ਮਿੱਤਲ ਨੇ 98.8% ਅੰਕ ਪ੍ਰਾਪਤ ਕਰਕੇ ਲੁਧਿਆਣਾ ਜ਼ਿਲ੍ਹੇ 'ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਨੇ ਦੱਸਿਆ ਕਿ ਨਵੀਸ਼ ਮਿੱਤਲ ਨੇ ਕੁੱਲ 500 ਅੰਕਾਂ 'ਚੋਂ 494 ਅੰਕ ਪ੍ਰਾਪਤ ਕਰਕੇ ਜਗਰਾਓਂ ਤੇ ਲੁਧਿਆਣਾ ਜ਼ਿਲ੍ਹੇ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ।

ਇੰਝ ਕਰੋ ਚੈੱਕ ਆਪਣਾ ਰਿਜਲੇਟ

ਸਟੈੱਪ-1 : ਸੀਬੀਐੱਸਈ ਦੀ ਅਧਿਕਾਰਕ ਵੈੱਬਸਾਈਟ cbse.nic.in ਜਾਂ cbseresults.nic.in 'ਤੇ ਜਾਓ।

ਸਟੈੱਪ-2 : ਵੈੱਬਸਾਈਟ 'ਤੇ ਦਿੱਤੇ ਗਏ Result ਲਿੰਕ 'ਤੇ ਕਲਿੱਕ ਕਰੋ।

ਸਟੈੱਪ-3 : ਆਪਣਾ ਰੋਲ ਨੰਬਰ ਦਰਜ ਕਰ ਕੇ ਸਬਮਿਟ ਕਰੋ।

ਸਟੈੱਪ-4 : ਰਿਜਲਟ ਸਕ੍ਰੀਨ 'ਤੇ ਦਿਸਣ ਲੱਗੇਗਾ।