CBSE 10th & 12th Practical Exams 2020: ਜਾਰੀ ਹੋਇਆ ਪ੍ਰੈਕਟੀਕਲ ਪ੍ਰੀਖਿਆਵਾਂ ਦਾ ਸ਼ਡਿਊਲ, ਜਾਣੋ ਕਦੋਂ ਹੋਵੇਗੀ ਪਹਿਲੀ ਪ੍ਰੀਖਿਆ

by mediateam

ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (Central Board of Secondary Education) ਨੇ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ (Practical Exams) ਲਈ ਡੇਟਸ਼ੀਟ (Datesheet) ਜਾਰੀ ਕਰ ਦਿੱਤੀ ਹੈ। ਸੀਬੀਐੱਸਈ ਵੱਲੋਂ ਜਾਰੀ ਅਧਿਕਾਰਤ ਨੋਟਿਸ (Official Notice) ਮੁਤਾਬਿਕ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ 7 ਫਰਵਰੀ, 2020 ਵਿਚਕਾਰ ਲਈਆਂ ਜਾਣਗੀਆਂ।


ਜ਼ਿਕਰਯੋਗ ਹੈ ਕਿ ਸੀਬੀਐੱਸਈ ਨੇ ਸਿਰਫ਼ ਪ੍ਰੈਕਟੀਕਲ ਐਗਜ਼ਾਮ ਸ਼ੁਰੂ ਹੋਣ ਤੇ ਖ਼ਤਮ ਹੋਣ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਹੈ, ਕਿਸ ਦਿਨ ਕਿਸ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਜਾਵੇਗੀ, ਇਸ ਦੀ ਜਾਣਕਾਰੀ ਫ਼ਿਲਹਾਲ ਨਹੀਂ ਦਿੱਤੀ ਗਈ ਹੈ। ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਤਾਰੀਕਾਂ ਐਕਸਟਰਨਲ ਐਗਜ਼ਾਮੀਨਰਜ਼ (External Examiners) ਦੀ ਉਪਲੱਬਧਤਾ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰੈਕਟੀਕਲ ਪ੍ਰੀਖਿਆਵਾਂ/ਇੰਟਰਨਲ ਅਸੈੱਸਮੈਂਟ ਸਬੰਧੀ ਕੁਝ ਬਦਲਾਅ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਪ੍ਰੈਕਟੀਕਲ ਐਗਜ਼ਾਮ ਦੀਆਂ ਤਾਰੀਕਾਂ 15 ਦਿਨ ਘਟਾਈਆਂ ਗਈਆਂ ਹਨ ਜਦਕਿ ਇਸ ਤੋਂ ਪਹਿਲਾਂ ਪ੍ਰੈਕਟੀਕਲ ਪ੍ਰੀਖਿਆ 15 ਜਨਵਰੀ ਤੋਂ 15 ਫਰਵਰੀ ਤਕ ਚੱਲਦੀਆਂ ਸਨ।

ਇਸ ਸਾਲ ਸੀਬੀਐੱਸਈ ਪ੍ਰੀਖਿਆਵਾਂ ਦੀ ਮੌਨੀਟਰਿੰਗ ਕਰੇਗਾ। ਇਸ ਦੇ ਲਈ ਸੈਟੇਲਾਈਟ ਰਾਹੀਂ ਪ੍ਰੀਖਿਆ ਕੇਂਦਰਾਂ 'ਤੇ ਨਜ਼ਰ ਰੱਖੀ ਜਾਵੇਗੀ। ਬੋਰਡ ਨੇ ਇਸ ਪੂਰੀ ਪ੍ਰਕਿਰਿਆ ਲਈ ਇਕ ਐਪ ਤਿਆਰ ਕੀਤਾ ਹੈ ਜਿਸ ਨੂੰ ਪ੍ਰੀਖਿਆ ਕੇਂਦਰ, ਵਿਦਿਆਰਥੀਆਂ ਦੀ ਗਿਣਤ, ਸਮੇਂ ਸਮੇਤ ਹਰੇਕ ਚੀਜ਼ 'ਤੇ ਸੈਟੇਲਾਈਟ ਜ਼ਰੀਏ ਨਜ਼ਰ ਰੱਖੀ ਜਾਵੇਗੀ। ਪ੍ਰੈਕੀਟਕਲ ਐਗਜ਼ਾਮਜ਼ ਲਈ ਹਰੇਕ ਕੇਂਦਰ 'ਤੇ ਬੋਰਡ ਵੱਲੋਂ ਆਬਜ਼ਰਵਰ ਨਿਯੁਕਤ ਕੀਤੇ ਜਾਣਗੇ, ਜਿਹੜੇ ਪ੍ਰੀਖਿਆ 'ਚ ਮੌਜੂਦ ਵਿਦਿਆਰਥੀਆਂ ਦੇ ਬੈਚ ਦਾ ਇਕ ਫੋਟੋਗ੍ਰਾਫ ਤੇ ਸਮਾਂ ਐਪ 'ਤੇ ਡਾਊਨਲੋਡ ਕਰਨਗੇ।

ਇਸ ਤੋਂ ਇਲਾਵਾ ਬੋਰਡ ਨੇ ਸਕੂਲਾਂ ਨੂੰ ਹੁਕਮ ਦਿੱਤੇ ਹਨ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਅੰਕ ਤੁਰੰਤ ਐਪ 'ਤੇ ਅਪਲੋਡ ਕੀਤੇ ਜਾਣ। ਸਕੂਲਾਂ ਜਾਂ ਐਗਜ਼ਾਮੀਨਰਾਂ ਨੂੰ ਐਪ 'ਤੇ ਅਪਲੋਡ ਕੀਤੇ ਗਏ ਮਾਰਕਸ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਸਕਿੱਲ ਵਿਸ਼ਿਆਂ ਦੀ ਪ੍ਰੀਖਿਆ 15 ਫਰਵਰੀ ਤੋਂ ਅਤੇ ਮੁੱਖ ਵਿਸ਼ਿਆਂ ਦੀ ਪ੍ਰੀਖਿਆ 2 ਮਾਰਚ ਤੋਂ ਲਈ ਜਾਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।