ਕੋਲਕਾਤਾ (ਹਰਮੀਤ ): ਕੋਲਕਾਤਾ 'ਚ ਵਿਦਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਤੋਂ ਪੁੱਛਗਿੱਛ ਕਰਦੇ ਹੋਏ ਲਗਾਤਾਰ ਦੂਜੇ ਦਿਨ ਸੀਬੀਆਈ ਦੀ ਟੀਮ ਸ਼ਨੀਵਾਰ ਸਵੇਰੇ ਫਿਰ ਮੌਕੇ 'ਤੇ ਪਹੁੰਚੀ। ਹੁਣ ਆਰਜੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕ੍ਰਾਈਮ ਸੀਨ ਦੀ ਡਿਜੀਟਲ ਮੈਪਿੰਗ ਕੀਤੀ ਜਾਵੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ ਦੀ ਜਾਂਚ 'ਚ ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਮਾਮਲੇ 'ਚ ਗ੍ਰਿਫਤਾਰ ਦੋਸ਼ੀ ਸੰਜੇ ਰਾਏ ਵੀਰਵਾਰ ਰਾਤ ਕਰੀਬ 11 ਵਜੇ ਹਸਪਤਾਲ ਆਉਂਦਾ ਹੈ। ਉੱਥੇ ਪਹੁੰਚਣ ਤੋਂ ਬਾਅਦ ਉਹ ਕਰੀਬ 30 ਮਿੰਟ ਤੱਕ ਹਸਪਤਾਲ 'ਚ ਰਹੇ। ਇਨ੍ਹਾਂ 30 ਮਿੰਟਾਂ ਦੌਰਾਨ ਹਸਪਤਾਲ 'ਚ ਦੋਸ਼ੀ ਰਾਏ ਦੀਆਂ ਹਰਕਤਾਂ ਦੇਖਣ ਨੂੰ ਮਿਲਦੀਆਂ ਹਨ, ਇਸ ਤੋਂ ਬਾਅਦ ਉਹ ਫਿਰ ਰਾਤ ਨੂੰ 3:45 ਤੋਂ 3:50 ਦੇ ਵਿਚਕਾਰ ਹਸਪਤਾਲ ਆਉਂਦਾ ਹੈ ਅਤੇ ਕਿਸੇ ਕੰਮ ਲਈ ਸੈਮੀਨਾਰ ਹਾਲ ਦੇ ਅੰਦਰ ਜਾਂਦਾ ਦੇਖਿਆ ਜਾਂਦਾ ਹੈ। ਕਰੀਬ 35 ਮਿੰਟ ਬਾਅਦ ਉਹ ਸੈਮੀਨਾਰ ਹਾਲ ਤੋਂ ਬਾਹਰ ਆਉਂਦਾ ਹੈ।
ਸੀਬੀਆਈ ਦੀ ਟੀਮ ਕਈ ਲੋਕਾਂ ਦੇ ਬਿਆਨ ਦਰਜ ਕਰ ਰਹੀ ਹੈ ਜੋ ਪੀੜਤਾ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਸਨ ਅਤੇ ਘਟਨਾ ਤੋਂ ਪਹਿਲਾਂ ਉਸ ਨੂੰ ਮਿਲੇ ਸਨ। ਸੀਬੀਆਈ ਟੀਮ ਨੇ ਸੰਜੇ ਰਾਏ ਦੇ ਮੋਬਾਈਲ ਫੋਨ ਦੇ ਵੇਰਵਿਆਂ ਦਾ ਵਿਸ਼ਲੇਸ਼ਣ ਤੇ ਮੋਬਾਈਲ ਲੋਕੇਸ਼ਨ ਕਰਨ ਦੇ ਨਾਲ, ਉਸ ਦੇ ਮੋਬਾਈਲ ਲੋਕੇਸ਼ਨ ਤੋਂ ਉਸ ਰਾਤ ਦੀਆਂ ਸਾਰੀਆਂ ਗਤੀਵਿਧੀਆਂ ਦੀ ਵੀ ਜਾਂਚ ਕਰ ਰਹੀ ਹੈ।